ਇੰਜੀ.ਮੱਟੂ ਨੇ 'ਯਖ ਰਾਤਾਂ ਪੋਹ ਦੀਆਂ' ਪੁਸਤਕ ਗਵਰਨਰ ਪੰਜਾਬ ਨੂੰ ਭੇਂਟ ਕੀਤੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਮਾਰਚ 2024:- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਚ ਬਤੌਰ ਉੱਪ ਮੰਡਲ ਇੰਜੀਨੀਅਰ ਰੋਪੜ ਵਿਖੇ ਕੰਮ ਕਰ ਰਹੇ। ਇੰਜੀ ਸਤਨਾਮ ਸਿੰਘ ਮੱਟੂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਈਆਂ ਵਧੀਕੀਆਂ ਅਤੇ ਸ਼ਹਾਦਤਾਂ ਦੇ ਲਹੂ ਭਿੱਜੇ 6 ਪੋਹ ਤੋਂ 13 ਪੋਹ ਦੇ ਇਤਿਹਾਸਕ ਪੰਨਿਆਂ ਨੂੰ ਆਪਣੀ ਪੁਸਤਕ "ਯਖ਼ ਰਾਤਾਂ ਪੋਹ ਦੀਆਂ" ਵਿੱਚ ਕਵਿਤਾਵਾਂ ਦੇ ਰੂਪ ਵਿੱਚ ਬਿਆਨਿਆ ਹੈ।
ਇੰਜੀ ਸਤਨਾਮ ਸਿੰਘ ਮੱਟੂ ਨੇ ਨਿਰਭੈ ਸਿੰਘ ਰੁੜਕੀ ਨਾਲ ਆਪਣੀ ਇਹ ਧਾਰਮਿਕ ਅਤੇ ਇਤਿਹਾਸਕ ਪੁਸਤਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ, ਗਵਰਨਰ ਪੰਜਾਬ ਨੂੰ ਰਾਜ ਭਵਨ ਪੰਜਾਬ ਚੰਡੀਗੜ੍ਹ ਵਿਖੇ ਭੇਂਟ ਕੀਤੀ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇੰਜੀ.ਸਤਨਾਮ ਸਿੰਘ ਮੱਟੂ ਨੇ ਦੱਸਿਆ। ਕਿ ਗਵਰਨਰ ਸਾਹਿਬ ਨੇ ਇਸ ਇਤਿਹਾਸਕ ਧਾਰਮਿਕ ਪੁਸਤਕ ਲਈ ਵਧਾਈ ਦਿੰਦਿਆਂ ਸ਼ਲਾਘਾਯੋਗ ਉਪਰਾਲਾ ਦੱਸਿਆ। ਉਹਨਾਂ ਇਸ ਸ਼ਹੀਦੀ ਹਫ਼ਤੇ ਦੇ ਇਤਿਹਾਸਕ ਸਮੇਂ ਪ੍ਰਤੀ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ "ਦਸਮ ਗ੍ਰੰਥ" ਦੀ ਖੂਬ ਵਡਿਆਈ ਕਰਦਿਆਂ ਹੋਰ ਵੀ ਇਤਿਹਾਸ ਨੂੰ ਇਸੇ ਤਰ੍ਹਾਂ ਲਿਖਦੇ ਰਹਿਣ ਦੀ ਤਾਕੀਦ ਕੀਤੀ ਅਤੇ ਆਸ਼ੀਰਵਾਦ ਦਿੱਤਾ।