ਡਾ. ਦਲੀਪ ਕੌਰ ਟਿਵਾਣਾ ਹੋਏ ਬਿਮਾਰ, ਮੁਹਾਲੀ ਦ ਵੱਡੇ ਹਸਪਤਾਲ 'ਚ ਦਾਖਲ
ਗੁਰਭਜਨ ਗਿੱਲ
ਮੁਹਾਲੀ, 15 ਜਨਵਰੀ, 2020 : ਉਘੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਬਿਮਾਰ ਹੋ ਗਏ ਹਨ ਅਤੇ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਦਾਖਲ ਹਨ। ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਪਤੀ ਡਾ. ਭੁਪਿੰਦਰ ਸਿੰਘ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਠੰਢ ਲੱਗਣ ਕਾਰਨ ਉਹ ਬਿਮਾਰ ਹਨ। ਪਹਿਲਾਂ ਉਹ ਪਟਿਆਲਾ ਦੇ ਇਕ ਹਸਪਤਾਲ ਵਿਚ ਦਾਖਲ ਸਨ ਪਰ ਬਹੁਤਾ ਫਰਕ ਨਾ ਪੈਂਦਾ ਵੇਖ ਉਹਨਾਂ ਨੂੰ ਹੁਣ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੰਜਾਬੀ ਸਾਹਿਤ ਪ੍ਰੇਮੀਆਂ ਨੇ ਉਹਨਾਂ ਦੀ ਛੇਤੀ ਤੰਦਰੁਸਤੀ ਦੀ ਅਰਦਾਸ ਕੀਤੀ ਹੈ।