ਭਾਰਤ ਮਾਂ ਦਾ ਜਾਇਆ
ਉਹ ਭਾਰਤ ਮਾਂ ਦਾ ਜਾਇਆ
ਮੁੜ ਕੇ ਕਦੇ ਨਾ ਆਇਆ,
ਚੁੰਮ ਮੌਤ ਦਾ ਰੱਸਾ ਜੀਹਨੇ
ਦੇਸ਼ ਅਜ਼ਾਦ ਕਰਾਇਆ
ਉਹ ਭਾਰਤ ਮਾਂ ਦਾ...
ਗੋਰਿਆਂ ਦੇ ਜ਼ੁਲਮ ਸਹਿ-ਸਹਿ ਕੇ
ਅੱਕੇ ਭਾਰਤ ਵਾਸੀ ਕਹਿ-ਕਹਿ ਕੇ,
'ਭਾਰਤ ਛੱਡੋ' ਕਿਉਂ ਆਪਣਾ ਹੱਕ ਜਮਾਇਆ
ਉਹ ਭਾਰਤ ਮਾਂ ਦਾ...
ਜਦ ਹੀਲੇ ਸਾਰੇ ਮੁੱਕ ਗਏ
ਫੇਰ ਹਥਿਆਰ ਸਭਨਾ ਚੁੱਕ ਲਏ,
ਕ੍ਰਾਂਤੀ ਦਾ ਰਾਹ ਅਪਣਾਇਆ
ਉਹ ਭਾਰਤ ਮਾਂ ਦਾ ...
ਕਲਮ ਛੱਡ ਚੁੱਕ ਲਿਆ ਹਥਿਆਰ
ਕੀਤਾ ਭਾਰਤ ਮਾਂ ਨਾਲ ਪਿਆਰ,
ਉਹ ਸੂਰਮਾ ਭਗਤ ਸਿੰਘ ਅਖਵਾਇਆ
ਉਹ ਭਾਰਤ ਮਾਂ ਦਾ...
ਲਾਲ ਜੀ 'ਤੇ ਹੋਇਆ ਅੱਤਿਆਚਾਰ
ਯੋਧੇ ਨੂੰ ਚੜ੍ਹਿਆ ਬਦਲੇ ਦਾ ਬੁਖ਼ਾਰ,
ਗੋਲੀ ਮਾਰ ਸਾਂਡਰਸ ਪਾਰ ਬੁਲਾਇਆ
ਉਹ ਭਾਰਤ ਮਾਂ ਦਾ...
ਦਿੱਲੀ ਸੰਸਦ 'ਚ ਬੰਬ ਸੁੱਟਿਆ
ਬ੍ਰਿਟਿਸ਼ ਹਕੂਮਤ 'ਤੇ ਕਹਿਰ ਟੁੱਟਿਆ,
'ਇਨਕਲਾਬ ਜਿੰਦਾਬਾਦ' ਦਾ ਨਾਅਰਾ ਲਗਾਇਆ
ਉਹ ਭਾਰਤ ਮਾਂ ਦਾ...
ਇਕ ਦਿਨ ਐਸਾ ਆਇਆ
ਭਗਤ, ਸੁਖਦੇਵ, ਰਾਜਗੁਰੂ ਨੂੰ
ਫ਼ਾਂਸੀ 'ਤੇ ਲਟਕਾਇਆ,
ਦਿੱਤੀ ਕੁਰਬਾਨੀ ਆਪਣਾ ਫਰਜ਼ ਨਿਭਾਇਆ
ਉਹ ਭਾਰਤ ਮਾਂ ਦਾ...
![](http://www.babushahi.in/upload/cke/1490180725_sohan singh sony 222dfdsad.jpg)
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ. 99156-28853
ਈਮੇਲ : awalpreetsinghalam@gmail.com