ਪਟਿਆਲਾ, 26 ਮਾਰਚ, 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਡਮੀ ਅਵਾਰਡੀ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਦਾ ਰਚਿਆ ਸਾਹਿਤ ਮਹਾਰਾਸ਼ਟਰ ਸਰਕਾਰ ਵੱਲੋਂ ਸਕੂਲਾਂ ਮਹਾਰਾਸ਼ਟਰ ਦੇ ਸਮੂਹ ਸਰਕਾਰੀ ਅਤੇ ਪ੍ਰਵਾਨਿਤ ਸਕੂਲਾਂ ਦੀ ਸੱਤਵੀਂ ਸ਼੍ਰੇਣੀ ਵਿਚ ਪੜ੍ਹਾਇਆ ਜਾਵੇਗਾ। ਮਹਾਰਾਸ਼ਟਰ ਰਾਜ ਪਾਠ ਪੁਸਤਕ ਬੋਰਡ ਪੁਣੇ ਦੇ ਡਾਇਰੈਕਟਰ ਅਨੁਸਾਰ ਡਾ. ਆਸ਼ਟ ਰਚਿਤ ਸਾਹਿਤ ਸੱਤਵੀਂ ਸ੍ਰੇਣੀ ਦੀ ਹਿੰਦੀ ਦੀ ਪਾਠ ਪੁਸਤਕ 'ਸੁਗਮਭਾਰਤੀ' ਵਿਚ 2017 ਦੇ ਸਕੂਲੀ ਸੈਸ਼ਨ ਤੋਂ ਲਾਗੂ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਡਾ. 'ਆਸ਼ਟ' ਦਾ ਬਾਲ ਸਾਹਿਤ ਮਹਾਰਾਸਟਰ ਸਰਕਾਰ ਵੱਲੋਂ ਆਪਣੇ ਸਕੂਲਾਂ ਦੀਆਂ ਪਾਠ ਪੁਸਤਕਾਂ ਲਈ ਪ੍ਰਵਾਨ ਕੀਤਾ ਗਿਆ ਸੀ।ਦੂਜੇ ਪ੍ਰਾਂਤਾਂ ਦੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਆਪਣੇ ਸਕੂਲੀ ਵਿਦਿਆਰਥੀਆਂ ਤੱਕ ਪੁਚਾਉਣ ਦਾ ਮਕਸਦ ਬੱਚਿਆਂ ਅੰਦਰ ਭਾਸ਼ਾਈ,ਸਾਹਿਤਕ ਅਤੇ ਕਲਾਤਮਕ ਰੁਚੀਆਂ ਦਾ ਵਿਕਾਸ ਕਰਕੇ ਉਹਨਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣਾ ਹੈ।