ਸਰੀ, ਕੈਨੇਡਾ, 20 ਮਾਰਚ 2019 - ਸੁੱਖੀ ਬਾਠ ਦੀ ਰਹਿਨੁਮਾਈ ਅਤੇ ਕਵਿੰਦਰ ਚਾਂਦ ਦੀ ਸੰਪਾਦਨਾ ਹੇਠ ਪੰਜਾਬ ਭਵਨ ਕਨੇਡਾ ਦਾ ਮਹਾਨ ਸਾਹਿਤਕ ਉਪਰਾਲਾ ਤ੍ਰੈਮਾਸਿਕ ਮੈਗਜ਼ੀਨ “ਸੁਗੰਧੀਆਂ” ਦਾ ਅਪ੍ਰੈਲ-ਜੂਨ ਅੰਕ ਤਿਆਰ ਹੋ ਕੇ ਬਹੁਤ ਜਲਦ ਦਸਤਕ ਦੇਣ ਆ ਰਿਹਾ ਹੈ। ਇਸ ਵਾਰ ਦਾ ਅੰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੈ। ਜਿਸ ਨੂੰ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਬਹੁਤ ਸੁੰਦਰ ਅਤੇ ਸੁਚੱਜੇ ਢੰਘ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੈਗਜ਼ੀਨ ਦੇ ਕਵਰ ਪੇਜ ਦੀ ਪਹਿਲੀ ਝਲਕ ਪੇਸ਼ ਕੀਤੀ ਗਈ ਹੈ। ਇਹ ਮੈਗਜ਼ੀਨ ਪਾਠਕਾਂ ਨੂੰ ਬਿਲਕੁਲ ਮੁਫ਼ਤ ਭੇਜਿਆ ਜਾਂਦਾ ਹੈ।