ਪਟਿਆਲਾ, 4 ਅਕਤੂਬਰ, 2016 : 20 ਤੋਂ ਵਧ ਪੰਜਾਬੀ ਮਾਂ ਬੋਲੀ 'ਤੇ ਕਿਤਾਬਾਂ ਲਿਖ ਚੁੱਕੇ ਪ੍ਰਸਿੱਧ ਲੇਖਕ ਅਲੀ ਰਾਜਪੁਰਾ ਦੇ ਹੱਥ ਲਿਖੀ ਕਿਤਾਬ ਵੱਡਾ ਘੱਲੂਘਾਰਾ 1762' ਸ਼ਹੀਦੀ ਸਾਕਾ ਦੇ ਆਧਾਰਤ ਨੂੰ ਆਮਦਨ ਕਰ ਵਿਭਾਗ ਦੇ ਪਟਿਆਲਾ ਵਿਖੇ ਸਥਿਤ ਦਫ਼ਤਰ ਦੇ ਪ੍ਰਿੰਸੀਪਲ ਕਮਿਸ਼ਨਰ ਡਾ. ਜਗਤਾਰ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਜਗਤਾਰ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚ ਵੱਡੇ ਘੱਲੂਘਾਰੇ ਨਾਲ ਸਬੰਧਤ ਸਮੁੱਚਾ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ਤਾਂ ਜੋ ਸਮੁੱਚੀ ਸਿੱਖ ਕੌਮ ਨੂੰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਆਪਣੇ ਇਤਿਹਾਸ ਬਾਰੇ ਚਾਣਨਾ ਪੈ ਸਕੇ। ਉਹਨਾਂ ਕਿਹਾ ਕਿ ਇਸ ਕਿਤਾਬ ਦੇ ਲੇਖਕ ਅਲੀ ਰਾਜਪੁਰਾ ਨੇ ਇੰਨੀ ਘੱਟ ਉਮਰ ਵਿਚ ਪੰਜਾਬੀ 'ਤੇ ਆਧਾਰਤ 20 ਕਿਤਾਬਾਂ ਲਿਖ ਕੇ ਇਤਿਹਾਸ ਸਿਰਜਿਆ ਹੈ। ਉਕਤ ਕਿਤਾਬ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉੱਘੇ ਲੇਖਕ ਅਲੀ ਰਾਜਪੁਰਾ ਨੇ ਦੱਸਿਆ ਕਿ ਕਿਤਾਬ ਵਿਚ ਜੋ ਇਤਿਹਾਸ ਬਾਰੇ ਵਰਣਨ ਕੀਤਾ ਗਿਆ ਹੈ ਨੂੰ ਪੜ੍ਹਨ ਨਾਲ ਨਵੇਂ ਯੁੁੱਗ ਦੀ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇਗੀ ਕਿ ਸਾਡੇ ਇਤਿਹਾਸ ਵਿਚ ਕੀ-ਕੀ ਹੋਇਆ।