ਗੁਰਭਜਨ ਸਿੰਘ ਗਿੱਲ
ਬਟਾਲਾ, 19 ਫਰਵਰੀ 2020 - ਬਟਾਲਾ ਇਲਾਕੇ ਦੀਆਂ ਸਾਹਿਤਕ ਸਭਿਆਚਾਰਕ ਸਫ਼ਾਂ ਦੇ ਉੱਘੇ ਲੋਕ ਗਾਇਕ ਹਰਭਜਨ ਸਿੰਘ ਮਲਿਕਪੁਰੀ ਜੀ ਦਾ ਬੀਤੀ ਮੰਗਲਵਾਰ ਰਾਤ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਸਿੱਖਿਆ ਵਿਭਾਗ ਵਿੱਚੋਂ ਅਧਿਆਪਕ ਵਜੋਂ ਸੇਵਾਮੁਕਤ ਹੋਏ ਮਲਿਕਪੁਰੀ ਸਾਹਿਬ ਬਟਾਲਾ ਨੇੜੇ ਪਿੰਡ ਮਲਿਕਪੁਰ ਦੇ ਜੰਮਪਲ ਸਨ।
ਸਿਟੀਜਨ ਵੈਲਫੇਅਰ ਕੌਂਸਲ ਦੇ ਮੀਤ ਪ੍ਰਧਾਨ ਵਜੋਂ ਪਿਛਲੇ ਲੰਮੇ ਸਮੇਂ ਤੋਂ ਕਾਰਜਸ਼ੀਲ ਮਲਿਕਪੁਰੀ ਰੇਡੀਓ ਤੇ ਟੈਲੀਵੀਯਨ ਪ੍ਰੋਗਰਾਮਾਂ 'ਚ ਸਾਹਿਤਕ ਗੀਤ ਗਾਉਣ 'ਚ ਵਿਸ਼ੇਸ਼ ਮੁਹਾਰਤ ਰੱਖਦੇ ਸਨ।
ਚਾਰ ਧੀਆਂ ਦੇ ਬਾਬਲ ਮਲਿਕਪੁਰੀ ਜੀ ਨੇ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਆਪਣੀ ਆਵਾਜ਼ ਨੂੰ ਹਥਿਆਰ ਵਜੋਂ ਵਰਤਿਆ।