ਮਹੀਨਾ ਕੁ ਪਹਿਲਾਂ ਮੇਰੇ ਮਿੱਤਰ ਦਾ ਫ਼ੋਨ ਆਇਆ ਸੀ ਤੇ ਉਸ ਨੇ ਕਿਹਾ ਸੀ "ਮੇਰੇ ਘਰ ਪੋਤਰਾ ਆਇਆ ਹੈ ਤੇ ਮੈਂ ਬਾਬਾ ਬਣ ਗਿਆ ਹਾਂ।"
ਮੈਂ ਮਿੱਤਰ ਨੂੰ ਵਧਾਈ ਦਿੱਤੀ ਤੇ ਫੈਸਲਾ ਹੋਇਆ ਕਿ ਛੇਤੀ ਹੀ ਇਕੱਠੇ ਬੈਠ ਕੇ ਖ਼ੁਸ਼ੀ ਮਨਾਵਾਂਗੇ।
ਕੱਲ੍ਹ ਫਿਰ ਮਿੱਤਰ ਦਾ ਫ਼ੋਨ ਆਇਆ ਤੇ ਕਹਿਣ ਲੱਗਾ "ਛੇਤੀ ਤਿਆਰ ਹੋ ਜਾ ਆਪਾ ਸ਼ਾਮ ਨੂੰ ਇਕੱਠੇ ਡਿਨਰ ਕਰਦੇ ਹਾਂ।"
"ਅੱਜ ਤਾਂ ਫਿਰ ਮੈਂ ਨਵੇਂ ਬਣੇ ਬਾਬੇ ਨਾਲ ਡਿਨਰ ਕਰਾਂਗਾ" ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।
ਦੋਸਤ ਦੀ ਆਵਾਜ ਬਦਲ ਜਾਂਦੀ ਹੈ ਤੇ ਉਹ ਆਖਦਾ ਹੈ "ਯਾਰ ਦਾਦਾ ਕਹਿ ਲੈ, ਦਾਦੂ ਕਹਿ ਲੈ ਪਰ ਬਾਬਾ ਨਾਂ ਕਹਿ। ਅੱਜ ਕਲ ਜੋ ਕੁਕਰਮ ਬਾਬੇ ਕਰ ਰਹੇ ਨੇ ਬਾਬਾ ਕਹਾਉਣ ਤੋਂ ਡਰ ਲੱਗਣ ਲੱਗ ਪਿਆਂ ਹੈ।"
..........(ਮੋਹਨ ਗਿੱਲ, ਡੇਹਲੋਂ)