ਕਮਲਜੀਤ ਸਿੰਘ ਬਨਵੈਤ ਦੀਆਂ 2 ਪੁਸਤਕਾਂ " ਅੱਧੇ ਪਾਗ਼ਲ ਹੋ ਜਾਈਏ" ਤੇ "ਪੰਜਾਬ: ਬੜ੍ਹਕ ਨਾ ਮੜਕ" ਦੀ ਘੁੰਡ ਚੁਕਾਈ
ਚੰਡੀਗੜ੍ਹ, 6 ਮਾਰਚ, 2023: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਮੋਹਾਲੀ ਸਾਹਿਤ ਸਭਾ ਇਥੋਂ ਦੇ ਪ੍ਰੈਸ ਕਲੱਬ ਵਿਚ 2 ਪੁਸਤਕਾਂ ਅਰਪਿਤ ਸੁਕਲਾ, ਵਧੀਕ ਨਿਰਦੇਸ਼ਕ ਜਰਨਲ (ਪੁਲਿਸ),ਹਾਸਰਸ ਕਲਾਕਾਰ ਤੇ ਮਾਰਕਫੈੱਡ ਅਧਿਕਾਰੀ ਬਾਲ ਮੁਕੰਦ ਸ਼ਰਮਾ,, ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਪਰਮਿੰਦਰ ਸਿੰਘ, ਡਾਕਟਰ ਦੀਪਕ ਮਨਮੋਹਨ ਸਿੰਘ, ਡਾਕਟਰ ਛਿੰਦਰਪਾਲ ਸਿੰਘ, ਕਮਲਜੀਤ ਸਿੰਘ ਬਨਵੈਤ, ਸਿੱਖਿਆਂ ਬੋਰਡ ਦੇ ਅਧਿਕਾਰੀ ਰਵਿੰਦਰ ਕੌਰ ਨੇ ਲੋਕ ਅਰਪਨ ਕੀਤਾ। ਇਸ ਮੌਕੇ ਡਾਕਟਰ ਲਾਭ ਸਿੰਘ ਖੀਵਾ ਨੇ" ਅੱਧੇ ਪਾਗ਼ਲ ਹੋ ਜਾਈਏ " ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਪ੍ਰੋਫੈਸਰ ਪਿਆਰੇ ਲਾਲ ਗਰਗ ਨੇ ,"ਪੰਜਾਬ: ਬੜ੍ਹਕ ਨਾ ਮੜਕ " ਬਾਰੇ ਲੰਮੀ ਗੱਲ ਕੀਤੀ। ਕਾਮਰੇਡ ਗੁਰਨਾਮ ਕੰਵਰ ਅਤੇ ਬਾਪੂ ਗੁਰਚਰਨ ਸਿੰਘ (ਬਾਪੂ ਜਗਤਾਰ ਸਿੰਘ ਹਵਾਰਾ ਕਲਾ) , ਲੇਖਕ ਤੇ ਕਲਾਕਾਰ ਬਲਕਾਰ ਸਿੱਧੂ ਨੇ ਵੀ ਆਪਣੀ ਗੱਲ ਕਹੀ। ਸਾਬਕਾ ਆਈ ਏ ਐਸ ਨਰਿੰਦਰ ਸਿੰਘ ਨੇ ਬਨਵੈਤ ਨੂੰ ਪੱਗੜੀ ਭੇਂਟ ਕੀਤੀ।
ਇਸ ਮੌਕੇ ਡਾਕਟਰ ਸੁਰਿੰਦਰ ਗਿੱਲ, ਸਟੇਟ ਅਵਾਰਡੀ ੨੦੨੨-੨੩ ਨਵਨੀਤ ਕੌਰ ਮਠਾੜੂ , ਕਵਿਤਰੀ ਮਲਕੀਅਤ ਬਸਰਾ, ਕਵਿੱਤਰੀ ਰਾਜਿੰਦਰ ਕੌਰ, ਜੈ ਸਿੰਘ ਛਿੱਬਰ, ਲੇਖਕ ਸਿਰੀ ਰਾਮ ਅਰਸ਼, ਜਗਦੀਪ ਨੁਰਾਨੀ, ਡਾਕਟਰ ਮੇਘਾ ਸਿੰਘ, ਉਪਿੰਦਰ ਲਾਂਬਾ, ਨਵਤੇਜ ਗਿੱਲ, ਡਾਕਟਰ ਸਵੈਰਾਜ ਸੰਧੂ,ਗੀਤਕਾਰ ਭੁਪਿੰਦਰ ਮਟੋਰੀਆਂ, ਧਿਆਨ ਸਿੰਘ ਕਾਹਲੋ, ਸਿਰੀ ਰਾਮ ਅਰਸ਼, ਐਡਵੋਕੇਟ ਪਰਮਿੰਦਰ ਗਿੱਲ, ਸਤਲੁਜ ਇੰਟਰਪਰਆਇੰਜ ਦੇ ਪਰਸ਼ੋਤਮ ਸਿੰਘ ਅਤੇ ਹੋਰ ਸ਼ਾਮਲ ਹੋਏ।