ਲੁਧਿਆਣਾ: 15 ਜਨਵਰੀ 2019 - ਜਲੰਧਰ ਜ਼ਿਲ੍ਹੇ ਦੇ ਪਿੰਡ ਬੁੰਡਾਲਾ ਦੇ ਜੰਮਪਲ ਕੈਲੇਫੋਰਨੀਆ ਵੱਸਦੇ ਪੰਜਾਬੀ ਕਵੀ ਕੁਲਵਿੰਦਰ ਨਾਲ ਰੂ ਬ ਰੂ ਤੇ ਸ਼ਾਇਰੀ ਪਾਠ 16 ਜਨਵਰੀ, ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਾਮ 3 ਵਜੇ
ਕਰਵਾਇਆ ਜਾ ਰਿਹਾ ਹੈ।
ਪ੍ਰਿੰਸੀਪਲ ਤਖ਼ਤ ਸਿੰਘ ਅਤੇ ਡਾ: ਜਗਤਾਰ ਪਾਸੋਂ ਪੰਜਾਬੀ ਗ਼ਜ਼ਲ ਦੀਆਂ ਬਾਰੀਕੀਆਂ ਸਿੱਖ ਚੁਕੇ ਕੁਲਵਿੰਦਰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਇੰਜਨੀਅਰ ਹਨ।
ਕੁਲਵਿੰਦਰ ਦੇ ਮਿੱਤਰ ਤੇ ਪੜਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਦੱਸਿਆ ਕਿ ਕੁਲਵਿੰਦਰ ਦੇ ਦੋ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋ ਚੁਕੇ ਹਨ। ਇਹ ਵੀ ਦੱਸਿਆ ਕਿ ਕੁਲਵਿੰਦਰ ਵੱਲੋਂ ਵਿਕਸਤ ਮਸ਼ੀਨਾਂ ਕਾਰਨ ਅਮਰੀਕਾ ਚ ਉਸ ਦੇ 41 ਪੇਟੈਂਟ ਰਜਿਸਟਰਡ ਹਨ ਜੋ ਕਿ ਵਿਸ਼ਵ ਭਰ ਚ ਕਿਸੇ ਵੀ ਪੰਜਾਬੀ ਪੁੱਤਰ ਲਈ ਮਾਣ ਵਾਲੀ ਗੱਲ ਹੈ।
ਕੁਲਵਿੰਦਰ ਕੱਲ੍ਹ ਸਵੇਰੇ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਚ ਹੋ ਰਹੇ ਹਰਵੱਲਭ ਸਗੀਤ ਸੰਮੇਲਨ ਦੇ 144 ਸਾਲ ਪੁਰਾਣੇ ਇਤਿਹਾਸ ਬਾਰੇ ਲਿਖੀ ਰਾਕੇਸ਼ ਦਾਦਾ ਦੀ ਪੁਸਤਕ ਬਾਰੇ ਲੋਕ ਅਰਪਨ ਸਮਾਰੋਹ ਵਿੱਚ ਵੀ ਸ਼ਾਮਿਲ ਹੋਣਗੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸੀ: ਮੀ: ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਕੁਲਵਿੰਦਰ ਰੂਬਰੂ ਤੇ ਰਚਨਾ ਪਾਠ ਪ੍ਰੋਗਰਾਮ ਚ ਹੁਮ ਹੁਮਾ ਕੇ ਪੂਰੇ 3 ਵਜੇ ਪੰਜਾਬੀ ਭਵਨ ਪੁੱਜਣ।