ਪੰਜਾਬੀ ਨਾਵਲਕਾਰ ਬਲਦੇਵ ਸਿੰਘ ਗਰੇਵਾਲ ਦਾ ਨਾਵਲ ’ਇਕ ਹੋਰ ਪੁਲਸਰਾਤ’ ਲੋਕ ਅਰਪਣ
ਲੁਧਿਆਣਾ, 29 ਮਾਰਚ, 2023: ਪੰਜਾਬੀ ਭਵਨ ਲੁਧਿਆਣਾ ਵਿਚ ਨਿਊਯਾਰਕ ਵੱਸਦੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਗਰੇਵਾਲ ਦਾ ਨਾਵਲ “ਇੱਕ ਹੋਰ ਪੁਲਸਰਾਤ” ਲੋਕ ਅਰਪਣਕੀਤਾ ਗਿਆ। ਇਸ ਸੁੰਦਰ ਨਾਵਲ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨਨੇ ਕੀਤਾ ਹੈ। ਇਹ ਜਾਣਕਾਰੀ ਪ੍ਰਸਿੱਧ ਸਾਹਿਤਕਾਰ ਗੁਰਭਜਨ ਗਿੱਲਨੇ ਸਾਂਝੀ ਕੀਤੀ ਹੈ।