ਲੁਧਿਆਣਾ, 10 ਮਾਰਚ 2020 - ਅੱਜ ਦਾ ਦਿਨ ਪੂਰੇ ਦੇਸ਼ ਨੇ ਹੋਲੀ ਦੇ ਰੂਪ 'ਚ ਮਨਾਇਆ। ਉੱਥੇ ਹੀ ਉੱਘੇ ਪੰਜਾਬੀ ਲੇਖਕ ਡਾ ਨਿਰਮਲ ਜੌੜਾ, ਕੈਨੇਡੀਅਨ ਰਾਈਟਰ ਅਤੇ ਮੀਡੀਆ ਪਰਸਨੈਲਿਟੀ ਇਕਬਾਲ ਮਾਹਲ ਅਤੇ ਹਰਪਾਲ ਸਿੰਘ ਮਾਂਗਟ, ਸਤੀਸ਼ ਗੁਲਾਟੀ ਨੇ ਉੱਘੇ ਪੰਜਾਬੀ ਗੀਤਕਾਰ ਬਾਪੂ ਦੇਵ ਥਰੀਕੇ ਨਾਲ ਇੱਕ ਪਿਆਰ ਭਰੀ ਮਿਲਣੀ ਕੀਤੀ। ਇਸ ਦੌਰਾਨ ਇਨ੍ਹਾਂ ਸ਼ਖਸ਼ੀਅਤਾਂ ਨੇ ਬਾਪੂ ਦੇਵ ਥਰੀਕੇ ਨਾਲ ਮਿਲਣੀ ਕਰਕੇ ਉਨ੍ਹਾਂ ਦੇ 50 ਸਾਲਾਂ ਦੇ ਗੀਤਕਾਰੀ ਦੇ ਇਤਿਹਾਸ ਨੂੰ ਯਾਦ ਕੀਤਾ ਅਤੇ ਗਾਇਕਾਂ ਦੀਆਂ ਅੰਦਰਲੀਆਂ ਕੁਤਕਤਾੜੀਆਂ ਬਾਰੇ ਵਿਚਾਰ ਚਰਚਾ ਕੀਤੀ।