ਅਕਾਲ ਅਕੈਡਮੀ ਖਿੱਚੀਪੁਰ ਵਿੱਚ ਪਿਛਲੇ ਦਿਨੀ 20 ਤੋਂ 22 ਜਨਵਰੀ ਤੱਕ ਸਕੋਲਸਟਿਕ ਪਬਲੀਕੇਸ਼ਨ ਵਲੋਂ ਇਕ ਸ਼ਾਨਦਾਰ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਸਨ। ਜਿਸ ਵਿੱਚ ਅਰਲੀ ਲਰਨਿੰਗ , ਸਟੋਰੀ ਬੁੱਕਸ , ਐਕਟੀਵਿਟੀਸ ਬੁੱਕਸ ਸਨ । ਜੋ ਕਿ ਬੱਚਿਆਂ ਦੀ ਪੜਨ ਦੀ ਸਮਰਥਾ ਵਧਾਉਣ ਵਿੱਚ ਬਹੁਤ ਮਦਦਗਾਰ ਸਨ ਅਤੇ ਅਕਾਲ ਅਕੈਡਮੀ ਖਿੱਚੀਪੁਰ ਵਿੱਚ ਵਿਦਿਆਰਥੀਆਂ ਦੇ ਪਰਿਵਾਰਕ ਮੈੰਬਰਾਂ ਨੇ ਵੀ ਸਕੂਲ ਵਿੱਚ ਆ ਕੇ ਕਿਤਾਬਾਂ ਖਰੀਦੀਆਂ।