ਪਟਿਆਲਾ 15 ਜਨਵਰੀ 2019 - ਪੰਜਾਬੀ ਤੇ ਹਿੰਦੀ ਜ਼ੁਬਾਨਾਂ ਵਿਚ ਇੱਕੋ ਜਿਹੀ ਮੁਹਾਰਤ ਨਾਲ ਲਿਖਣ ਵਾਲੇ ਸਾਡੇ ਬਜ਼ੁਰਗ ਸਾਹਿਤਕਾਰ ਡਾ.ਨਵਰਤਨ ਕਪੂਰ ਜੀ ਸਾਬਕਾ ਪ੍ਰੋਫੈਸਰ ਮਹਿੰਦਰਾ ਕਾਲਜ ਪਟਿਆਲਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ..
ਭਾਸ਼ਾ ਵਿਭਾਗ ਕੋਂ ਸਨਮਾਨਿਤ ਸ਼੍ਰੋਮਣੀ ਸਾਹਿਤਕਾਰ ਡਾ: ਨਵਰਤਨ ਕਪੂਰ ਨੂੰ ਲੇਖਕਾਂ ਦੇ ਕਦਰਦਾਨ ਅਤੇ ਪਟਿਆਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਸ.ਜੀ.ਕੇ.ਸਿੰਘ ਆਈ.ਏ.ਅੈਸ. ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੀਆ ਸਮਾਜ ਸਥਿਤ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਸਨਮਾਨਿਤ ਵੀ ਕੀਤਾ ਸੀ.
ਮੈਨੂੰ ਵੀ ਉਹਨਾਂ ਨਾਲ ਜਾਣ ਦਾ ਮਾਣ ਮਿਲਿਆ ਸੀ....ਉਹ ਪਿਛਲੇ ਅਰਸੇ ਤੋੰ ਆਪਣੇ ਬੇਟੇ ਕੋਲ ਨਾਸਿਕ ਚਲੇ ਗਏ ਸਨ ਤੇ ਦਿਹਾਂਤ ਦਿੱਲੀ ਹੋਇਆ।
ਡਾ: ਨਵਰਤਨ ਕਪੂਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਸਨ।
ਸਾਹਿਤ ਦੇ ਇਸ ਅਣਥੱਕ ਯੋਧੇ ਨੂੰ ਸਾਡਾ ਸਲਾਮ !
ਡਾ. ਦਰਸ਼ਨ ਸਿੰਘ ਆਸ਼ਟ
ਪੰਜਾਬੀ ਯੂਨੀਵਰਸਿਟੀ ਪਟਿਆਲਾ