ਬ੍ਰਹਮ ਮਹਿੰਦਰਾ ਪੱਤਰਕਾਰ ਬਨਵੈਤ ਦੀ ਪੁਸਤਕ ਅੱਜ 5 ਮਾਰਚ ਨੂੰ ਕਰਨਗੇ ਰਿਲੀਜ਼
ਚੰਡੀਗੜ੍ਹ , 5 ਮਾਰਚ, 2020 : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਉਘੇ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ਰਿਲੀਜ਼ ਕਰਨਗੇ। ਲਘੂ ਕਹਾਣੀਆਂ 'ਤੇ ਆਧਾਰਿਤ ਪੁਸਤਕ 'ਬੇਬੇ ਤੂੰ ਭੁੱਲਦੀ ਨੀ' ਦਾ ਰਿਲੀਜ਼ ਸਮਾਰੋਹ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਚ 5 ਮਾਰਚ ਦੁਪਹਿਰ ਬਾਅਦ 3.45 ਰੱਖਿਆ ਗਿਆ ਹੈ।
ਬਨਵੈਤ ਦਾ ਪੱਤਰਕਾਰੀ ਸਫਰ ਚਾਰ ਦਹਾਕਿਆਂ ਤੋਂ ਵੀ ਲੰਬਾ ਹੈ। ਉਹਨਾਂ ਨੇ ਪੱਤਰਾਰ ਤੇ ਸੰਪਾਦਕ ਵਜੋਂ ਕਈ ਪੰਜਾਬ ਮੀਡੀਆ ਘਰਾਣਿਆਂ ਨਾਲ ਕੰਮ ਕੀਤਾ ਹੈ। ਉਹ 2011 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਨਾਲ ਸਨਮਾਨਤ ਹੋ ਚੁੱਕੇ ਹਨ ਤੇ ਹੁਣ ਤੱਕ ਅੱਠ ਪੁਸਤਕਾਂ ਲਿਖ ਚੁੱਕੇ ਹਨ।