ਨਵੀਂ ਦਿੱਲੀ, 2 ਜਨਵਰੀ 2021 - ਪੰਜਾਬ ਅਤੇ ਹਰਿਆਣਾ ਦੇ ਸੇਵਾਮੁਕਤ ਆਈਏਐਸ ਅਧਿਕਾਰੀਆਂ ਨੇ ਦਿੱਲੀ ਵਿਖੇ ਡੇਰਾ ਲਾਈ ਬੈਠੇ ਕਿਸਾਨਾਂ ਲਈ ਕਿਤਾਬਾਂ ਖਰੀਦਣ ਲਈ 2 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ। ਅੱਜ, ਸੇਵਾਮੁਕਤ ਅਧਿਕਾਰੀਆਂ ਦੇ ਚਾਰ ਨੁਮਾਇੰਦੇ ਸਵੇਰੇ ਸਵੇਰੇ ਇਨ੍ਹਾਂ ਕਿਤਾਬਾਂ ਨੂੰ ਦਿੱਲੀ ਵਿਖੇ ਪਹੁੰਚਾਉਣ ਲਈ ਰਵਾਨਾ ਹੋਏ ਹਨ। ਉਨ੍ਹਾਂ ਵਿਚ ਕੁਝ ਸੇਵਾਮੁਕਤ ਸੈਨਾ ਅਧਿਕਾਰੀ ਸ਼ਾਮਲ ਹੋਏ ਹਨ। ਇਹ ਰਿਟਾਇਰਡ ਅਫਸਰ ਕਰੀਬ 7000 ਕਿਤਾਬਾਂ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਜਾ ਰਹੇ ਹਨ।