ਸੁੱਖੀ ਬਾਠ ਦੇ ਉਪਰਾਲੇ ਨਾਲ ਬਾਲ ਲੇਖਕਾਂ ਦੀ ਪਲੇਠੀ ਕਿਤਾਬ ’ਨਵੀਂਆਂ ਕਲਮਾਂ ਨਵੀਂ ਉਡਾਣ’ 20 ਨੂੰ ਪਟਿਆਲਾ ’ਚ ਹੋਵੇਗੀ ਲੋਕ ਅਰਪਣ
ਪਟਿਆਲਾ, 12 ਸਤੰਬਰ, 2023; 'ਨਵੀਆਂ ਕਲਮਾਂ ਨਵੀਂ ਉਡਾਣ' ਲੋਕ ਅਰਪਣ ਸਮਾਗਮ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੇ ਉਪਰਾਲੇ ਸਦਕਾ ਬਾਲ ਲੇਖਕਾਂ ਦੀ ਪਲੇਠੀ 'ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ' ਮਿਤੀ 20 ਸਤੰਬਰ 2023 ਨੂੰ 11 ਵਜੇ ਸ.ਸ.ਸ.ਸਕੂਲ ਆਲੋਵਾਲ (ਪਟਿਆਲਾ) ਵਿਖੇ ਇੱਕ ਸਮਾਗਮ ਵਿੱਚ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਕਿਤਾਬ ਵਿਚ ਪੰਜਾਬ ਦੇ 10 ਜ਼ਿਲ੍ਹਿਆਂ ਦੇ 29 ਸਕੂਲਾਂ ਦੇ 86 ਵਿਦਿਆਰਥੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਸੁੱਖੀ ਬਾਠ ਦੇ ਇਸ ਉਪਰਾਲੇ ਦੀ ਹਰ ਪਾਸੇ ਸਲਾਘਾ ਹੋ ਰਹੀ ਏ।