ਲੁਧਿਆਣਾ: 3 ਜਨਵਰੀ 2019 - ਕੈਨੇਡਾ ਤੋਂ ਆਏ ਮੈਂਬਰ ਪਾਰਲੀਮੈਂਟ ਮੈਂਬਰ ਰਾਮੇਸ਼ਵਰ ਸਿੰਘ ਸੰਘਾ ਵੱਲੋਂ ਪਹਿਲੀ ਜਨਵਰੀ ਨੂੰ ਸਰਾਭਾ ਨਗਰ ਗੁਰਦੁਆਰਾ ਸਾਹਿਬ ਚ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਪ੍ਰੀਤ ਸਿੰਘ ਸੰਧੂ ਦੇ ਟੇਬਲ ਕੈਲੰਡਰ ਸਮਾਰੋਹ ਵਿੱਚ ਸਨਮਾਨ ਸਨਦ ਮਿਲਣਾ ਇਸ ਕਰਕੇ ਚੰਗਾ ਲੱਗਾ, ਕਿਉਂਕਿ ਅਸੀਂ ਪਹਿਲਾਂ ਕਦੇ ਮਿਲੇ ਹੀ ਨਹੀਂ ਸਾਂ।
ਬਰਾਂਪਟਨ (ਕੈਨੇਡਾ) ਤੋਂ ਵਰਤਮਾਨ ਮੈਂਬਰ ਪਾਰਲੀਮੈਂਟ ਸੰਘਾ ਨੂੰ ਮੇਰੇ ਸੱਦਣ ਦਾਇਰੇ ਨੇ ਜ਼ਰੂਰ ਦੱਸਿਆ ਹੋਵੇਗਾ ਮੇਰੇ ਕੰਮਾਂ ਕਾਰਾਂ ਤੇ ਦਿਲਚਸਪੀਆਂ ਬਾਰੇ।
ਉਸ ਨੇ ਸਾਡੇ ਮਾਣਯੋਗ ਸ਼ਾਇਰ ਸੁਰਜੀਤ ਪਾਤਰ ਜੀ ਦੇ ਨਾਲ ਹੀ ਮੈਨੂੰ ਵੀ ਇਹ ਸਨਦ ਪ੍ਰਦਾਨ ਕੀਤੀ।
![](http://www.babushahi.com/punjabi/upload/cke/1546503643_WhatsApp Image 2019-01-03 at 10.17.20 AM.jpeg)
ਇਸ ਵੇਲੇ ਫੁੱਲਾਂ ਦੀ ਖੇਤੀ ਨੂੰ ਪੰਜਾਬ ਚ ਹਰਮਨ ਪਿਆਰਾ ਬਣਾਉਣ ਵਾਲੇ ਸ: ਅਵਤਾਰ ਸਿੰਘ ਢੀਂਡਸਾ,ਤੇਜਪ੍ਰਤਾਪ ਸਿੰਘ ਸੰਧੂ, ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਸਰੀ (ਕੈਨੇਡਾ)ਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸਿੰਘ ਸੰਧੂ ਵੀ ਸਾਡੇ ਅੰਗ ਸੰਗ ਸਨ।