ਬਠਿੰਡਾ: 9 ਦਸੰਬਰ 2018 - ਸ. .ਸੋਭਾ ਸਿੰਘ ਮੋਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਕਰਵਾਏ 24 ਵੇਂ ਕਲਾ ਉਸਤਵ ' ਚ ਮਲੋਟ ਵਾਸੀ ਚਿਤਰਕਾਰ ਤਰਸੇਮ ਰਾਹੀ ਦਾ ਬਠਿੰਡਾ ਚ ਸਨਮਾਨ ਕੀਤਾ ਗਿਆ।
ਪੰਜਾਬ ਦੇ ਸਿਰਮੌਰ ਚਿੰਤਕ ਤੇ ਕਵੀ ਇੰਜ ਜਸਵੰਤ ਜ਼ਫ਼ਰ ਜੀ ਨੇ ਇਹ ਪੁਰਸਕਾਰ ਪ੍ਰਦਾਨ ਕੀਤਾ।
ਤਰਸੇਮ ਰਾਹੀ ਬਾਰੇ ਗੁਰਪ੍ਰੀਤ ਚਿਤਰਕਾਰ ਬਠਿੰਡਾ ਨੇ ਕੁਝ ਸ਼ਬਦ ਕਹੇ।
ਇੰਜ: ਜਸਵੰਤ ਜ਼ਫ਼ਰ ਨੇ ਬਠਿੰਡਾ ਵਿੱਚ ਕਲਾ ਸਰਗਰਮੀ ਰਾਹੀਂ ਪੰਜਾਬ ਦੇ ਸਭਿਆਚਾਰਕ ਵਿਕਾਸ ਨੂੰ ਅੱਗੇ ਤੋਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ।