ਚੰਡੀਗੜ੍ਹ, 7 ਸਤੰਬਰ, 2016 : ਬੀਤੇ ਦਿਨੀਂ ਚੰਡੀਗੜ੍ਹ 'ਚ ਮਸ਼ਹੂਰ ਲੇਖਕ ਰਾਣਾ ਆਯੂਬ ਨੇ ਆਪਣੀ ਲਿਖੀ ਕਿਤਾਬ 'ਗੁਜਰਾਤ ਫ਼ਾਈਜ਼' 'ਤੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਇਸ ਕਿਤਾਬ ਨੂੰ ਅੰਗਰੇਜ਼ੀ ਅਤੇ ਤਮਿਲ ਭਾਸ਼ਾ ਵਿੱਚ ਅਨੁਵਾਦ ਕਰਕੇ ਦੀਆਂ 32000 ਤੋਂ ਵੱਧ ਕਾਪੀਆਂ ਛਾਪੀਆਂ ਹਨ। ਜਿਸ ਨੂੰ ਪੂਰੇ ਦੇਸ਼ ਵਿੱਚ ਵੱਧ ਚੜ ਕੇ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਇਸ ਕਿਤਾਬ ਦੀ ਵੱਧਦੀ ਮੰਗ ਪ੍ਰਤੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਦਾ ਦਿਲ ਜਿੱਤਣ 'ਚ ਇਹ ਕਿਤਾਬ ਇੱਕ ਮੀਲ ਦਾ ਪੱਥਰ ਸਾਬਿਤ ਹੋਈ ਹੈ। ਇਸ ਦੌਰਾਨ ਵੱਖੋ ਵੱਖ ਮੌਜੂਦ ਆਗੂਆਂ ਨੇ ਵੀ ਆਪੋ ਆਪਣੇ ਵਿਚਾਰ ਸਾਂਚੇ ਕੀਤੇ। ਲਗਭਗ ਦੋ ਘੰਟੇ ਚਲੀ ਇਸ ਵਿਚਾਰ ਚਰਚਾ 'ਚ ਹਰ ਮੁੱਦੇ 'ਤੇ ਗੱਲ ਹੋਈ। ਰਾਣਾ ਆਯੂਬ ਨੇ ਇਸ ਵਿਚਾਰ ਚਰਚਾ ਦੇ ਸਮਾਗਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੁੱਖ ਦੇ ਤੌਰ 'ਤੇ ਨਮੀਤਾ ਕਤਯਾਯਾਨੀ ਤੇ ਕਵਿਤਾ ਕ੍ਰਿਸ਼ਨਨ ਹਾਜ਼ਰ ਸਨ।