ਗੁਰਭਜਨ ਗਿੱਲ
ਲੁਧਿਆਣਾ: 17 ਜਨਵਰੀ -ਹਰਿਵੱਲਭ ਸੰਗੀਤ ਸੰਮੇਲਨ ਜਲੰਧਰ ਦੇ 143 ਸਾਲ ਪੁਰਾਤਨ ਇਤਿਹਾਸ ਯਾਤਰਾ ਬਾਰੇ ਜਲੰਧਰ ਦੇ ਉਦਯੋਗਪਤੀ ਤੇ ਸੰਗੀਤ ਮਹਾਂਸਭਾ ਦੇ ਖ਼ਜ਼ਾਨਚੀ ਰਾਕੇਸ਼ ਦਾਦਾ ਵੱਲੋਂ ਲਿਖੀ ਪੁਸਤਕ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰਗੰਜ ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਗਈ।
![](http://www.babushahi.com/punjabi/upload/cke/1547720763_WhatsApp Image 2019-01-17 at 9.22.49 AM.jpeg)
ਕਾਲਿਜ ਦੇ ਗੋਲਡਨ ਜੁਬਲੀ ਸਮਾਗਮ ਦੇ ਪਹਿਲੇ ਸਮਾਗਮ ਵਿੱਚ ਇਹ ਪੁਸਤਕ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ, ਸਰਦਾਰਨੀ ਗੁਰਸ਼ਰਨ ਕੌਰ ਨਾਮਧਾਰੀ,ਡਾ: ਸ ਸ ਜੌਹਲ, ਪਦਮ ਸ਼੍ਰੀ ਪ੍ਰੋ: ਕਰਤਾਰ ਸਿੰਘ ਸੰਗੀਤ ਮਾਰਤੰਡ, ਗੁਰਭਜਨ ਗਿੱਲ, ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਰਣਜੋਧ ਸਿੰਘ, ਪ੍ਰਿੰਸੀਪਲ ਇੰਦਰਜੀਤ ਕੌਰ ਕਲਸੀ,ਡਾ: ਨਰਿੰਦਰ ਕੌਰ ਸੰਧੂ ਤੇ ਰਾਕੇ਼ ਦਾਦਾ ਨੇ ਲੋਕ ਅਰਪਨ ਕੀਤੀ।
ਇਸ ਸਮਾਗਮ ਚ ਉੱਘੇ ਲੇਖਕ ਕੁਲਵਿੰਦਰ ਯੂ ਐੱਸ ਏ, ਸੁਰਜੀਤ ਜੱਜ, ਤੇਜਪਰਤਾਪ ਸਿੰਘ ਸੰਧੂ, ਸੂਬਾ ਹਰਭਜਨ ਸਿੰਘ ਨਾਮਧਾਰੀ,ਸੂਬਾ ਬਲਵਿੰਦਰ ਸਿੰਘ ਝੱਲ, ਚਰਨਜੀਤ ਸਿੰਘ ਯੂ ਐੱਸ ਏ,ਪ੍ਰਿੰਸੀਪਲ ਸ ਸ ਗਿੱਲ ਨਵਾਂ ਸ਼ਹਿਰ, ਪ੍ਰਿੰਸੀਪਲ ਸੰਜੀਵ ਚੌਹਾਨ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ(ਰੀਟ) ਪ੍ਰਿੰ: ਕੰਵਲਜੀਤ ਕੌਰ ਕਲਸੀ, ਦਲੇਰ ਸਿੰਘ ਜੋਸ਼, ਸ਼੍ਰੀਮਤੀ ਪਰਾਮਿਲ ਦਾਦਾ,ਸਤਿਬੀਰ ਕੌਰ ਸੰਧੂ, ਰਾਜਿੰਦਰ ਰਣਜੋਧ ਸਿੰਘ,ਕੰਵਲਜੀਤ ਸਿੰਘ ਲਾਇਲ ਨਾਮਧਾਰੀ ਤੋਂ ਇਲਾਵਾ ਕਈ ਪਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ।
![](http://www.babushahi.com/punjabi/upload/cke/1547720776_WhatsApp Image 2019-01-17 at 9.22.50 AM.jpeg)
ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਾਊਥ ਏਸ਼ੀਅਨ ਰੀਵੀਊ ਕੈਨੇਡਾ, ਵਿਜ਼ਡਮ ਕੁਲੈਕਸ਼ਨ ਲੁਧਿਆਣਾ ਨੇ ਬੜੀ ਮਿਹਨਤ ਨਾਲ ਇਸ ਵੱਡ ਆਕਾਰੀ ਪੁਸਤਕ ਨੂੰ ਥਾਮਸਨ ਪਰੈੱਸ ਫਰੀਦਾਬਾਦ ਤੋਂ ਪਰਿੰਟ ਕਰਵਾਇਆ ਹੈ। ਪੁਸਤਕ ਦੇਸ਼ ਭਰ ਦੇ ਵੱਡੇ ਸਟੋਰਾਂ ਤੋਂ ਇਲਾਵਾ ਐਮਾਜ਼ੋਨ ਰਾਹੀਂ ਵੀ ਦੇਸ਼ ਬਦੇਸ਼ ਚ ਮਿਲ ਸਕੇਗੀ, ਰਣਜੋਧ ਸਿੰਘ ਨੇ ਦੱਸਿਆ।
ਪੁਸਤਕ ਦੇ ਲੇਖਕ ਰਾਕੇਸ਼ ਦਾਦਾ ਜੀ ਨਾਲ ਫੋਨ ਨੰਬਰ 99154 02618 ਤੇ ਸੰਪਰਕ ਕਰ ਸਕਦੇ ਹੋ।