ਜੈ ਦੁਰਗਾ ਡਰਾਮਾਟਿਕ ਕਲੱਬ ਵੱਲੋਂ ਰਾਮ ਲੀਲਾ ਦਾ ਵਿਸ਼ਾਲ ਆਯੋਜਨ: ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਹਾਜ਼ਰੀ
ਰਾਮ ਲੀਲਾ ਸਾਨੂੰ ਵਿਰਾਸਤ ਤੇ ਸੱਚਾਈ ਨਾਲ ਜੋੜਦੀ ਹੈ : ਨਾਗਰਾ
ਫ਼ਤਿਹਗੜ੍ਹ ਸਾਹਿਬ, 29 ਸਤੰਬਰ 2025- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਦੁਰਗਾ ਡਰਾਮਾਟਿਕ ਕਲੱਬ ਡਿਫੈਂਸ ਬੰਨ, ਸਰਹਿੰਦ ਵੱਲੋਂ ਰਾਮ ਲੀਲਾ ਦਾ ਵਿਸ਼ਾਲ ਆਯੋਜਨ ਕੀਤਾ ਜਾ ਰਿਹਾ ਹੈ। ਰਾਮ ਲੀਲਾ ਦੇ 07ਵੇਂ ਦਿਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਾਜ਼ਰੀ ਭਰੀ ਅਤੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਅਨੰਦ ਮੋਹਣ ਜੀ ਨੇ ਆਪਣੀ ਟੀਮ ਸਮੇਤ ਪਹੁੰਚੇ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਤਹਿ-ਦਿਲੋਂ ਸਵਾਗਤ ਕੀਤਾ।
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਰਾਮ ਲੀਲਾ ਵਰਗੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਨੂੰ ਆਪਣੀ ਇਤਿਹਾਸਕ ਅਤੇ ਆਧਿਆਤਮਿਕ ਵਿਰਾਸਤ ਨਾਲ ਜੋੜਦੇ ਹਨ। ਇਹ ਸਮਾਗਮ ਸਾਡੇ ਵਿੱਚ ਭਰਾਵਾਂਚਾਰ, ਸੱਚਾਈ ਅਤੇ ਨੇਕੀ ਦੇ ਸੰਦੇਸ਼ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ਸਾਡੀ ਸੰਸਕ੍ਰਿਤੀ ਨੂੰ ਸੰਭਾਲਣ ਵੱਲ ਵੱਡਾ ਯੋਗਦਾਨ ਹੈ।
ਸ.ਨਾਗਰਾ ਨੇ ਕਿਹਾ ਕਿ "ਰਾਮਚੰਦਰ ਜੀ ਦੀ ਜ਼ਿੰਦਗੀ ਸਾਨੂੰ ਧੀਰਜ, ਨਿਮਰਤਾ ਅਤੇ ਸੱਚਾਈ ਦੇ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਰਾਮ ਲੀਲਾ ਦੇ ਮਾਧਿਅਮ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।" ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਇਹਨਾਂ ਨਾਲ ਜੋੜਨ।
ਉਨ੍ਹਾਂ ਨੇ ਹੋਰ ਕਿਹਾ ਕਿ ਸੱਭਿਆਚਾਰਕ ਸਮਾਗਮਾਂ ਰਾਹੀਂ ਅਸੀਂ ਪੁਰਾਣੀਆਂ ਰੀਤਾਂ ਨੂੰ ਕੇਵਲ ਯਾਦ ਨਹੀਂ ਕਰਦੇ, ਸਗੋਂ ਉਹਨਾਂ ਨੂੰ ਜੀਵਨ ਵਿੱਚ ਅਮਲ ਵਿੱਚ ਲਿਆਉਣ ਦਾ ਮੌਕਾ ਵੀ ਮਿਲਦਾ ਹੈ। ਇਹ ਸਮਾਗਮ ਸਾਡੇ ਬੱਚਿਆਂ ਨੂੰ ਆਪਣੀ ਜੜ੍ਹਾਂ ਨਾਲ ਜੋੜਦੇ ਹਨ।
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਲੱਬ ਦੇ ਸਾਰੇ ਮੈਂਬਰਾਂ ਅਤੇ ਆਯੋਜਕ ਟੀਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਮਿਹਨਤ ਤੇ ਸਮਰਪਣ ਕਰਕੇ ਹੀ ਇਹ ਰਾਮ ਲੀਲਾ ਸਮਾਗਮ ਹਰ ਸਾਲ ਸ਼ਾਨਦਾਰ ਢੰਗ ਨਾਲ ਸਫਲ ਹੋ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਸਰਹਿੰਦ ਦੇ ਮੌਜੂਦਾ ਪ੍ਰਧਾਨ ਅਸ਼ੋਕ ਸੂਦ,ਗੁਰਪ੍ਰੀਤ ਸਿੰਘ ਲਾਲੀ ਸਾਬਕਾ ਕੌਂਸਲਰ, ਚਰਨਜੀਵ ਸ਼ਰਮਾ ਚੰਨਾ ਕੌਂਸਲਰ,ਨਰਿੰਦਰ ਕੁਮਾਰ ਪ੍ਰਿੰਸ, ਗੁਲਸ਼ਨ ਰਾਏ ਬੌਬੀ ਕੌਂਸਲਰ, ਅਰਵਿੰਦਰ ਸਿੰਘ ਬਿੱਟੂ ਕੌਂਸਲਰ,ਜਗਜੀਤ ਸਿੰਘ ਕੋਕੀ ਕੌਂਸਲਰ, ਪਵਨ ਕਾਲੜਾ ਕੌਂਸਲਰ,ਯਸ਼ਪਾਲ ਲਾਹੌਰੀਆ ਕੌਂਸਲਰ, ਗੁਰਜੀਤ ਸਿੰਘ ਲੋਗੀ,ਹਨੀ ਭਾਰਦਵਾਜ ਅਤੇ ਪੰਕਜ ਭਾਰਦਵਾਜ ਵੀ ਹਾਜ਼ਰੀ ਲਗਾਈ।