ਚੰਡੀਗੜ੍ਹ: ਚੀਫ਼ ਸੈਕਟਰੀ ਦਾ ਤਬਾਦਲਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 28 ਸਤੰਬਰ, 2025: ਭਾਰਤ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਚੀਫ਼ ਸੈਕਟਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਦਿੱਲੀ ਪੋਸਟਿੰਗ ਦਿੱਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ, ਸਰਕਾਰ ਦੇ ਵੱਲੋਂ ਚੀਫ਼ ਸੈਕਟਰੀ ਰਾਜੀਵ ਵਰਮਾ, 1992 ਬੈਚ ਦੇ ਏਜੀਐਮਯੂਟੀ ਕੇਡਰ ਦੇ ਆਈਏਐਸ ਦਾ ਚੰਡੀਗੜ੍ਹ ਤੋਂ ਦਿੱਲੀ ਤਬਾਦਲਾ ਕਰ ਦਿੱਤਾ ਹੈ।
ਰਾਜੀਵ ਵਰਮਾ ਨੂੰ ਜੀਐਨਸੀਟੀਡੀ (ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ) ਦੇ ਚੀਫ਼ ਸੈਕਟਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਹੁਣ ਚੰਡੀਗੜ੍ਹ ਦਾ ਨਵਾਂ ਚੀਫ਼ ਸੈਕਟਰੀ ਕੌਣ ਹੋਵੇਗਾ, ਇਸ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।