← ਪਿਛੇ ਪਰਤੋ
ਹੜ੍ਹਾਂ 'ਚ ਲਾਪਤਾ ਨੌਜਵਾਨ ਦੀ ਕਰੀਬ ਮਹੀਨੇ ਬਾਅਦ ਮਿਲੀ ਝੋਨੇ ਦੇ ਖੇਤ 'ਚੋਂ ਲਾਸ਼
ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 28 ਸਤੰਬਰ 2025- ਪਿਛਲੇ ਮਹੀਨੇ ਦੇ ਅਖ਼ੀਰ ਵਿੱਚ ਆਏ ਹੜ੍ਹਾਂ ਦੇ ਪਾਣੀ ਵਿੱਚ ਡੁੱਬੇ ਕਲਾਨੌਰ ਦੇ ਨੌਜਵਾਨ ਵਿਨੇ ਦੀ ਕਰੀਬ ਮਹੀਨੇ ਬਾਅਦ ਲਾਸ਼ ਬਰਿਆਰ ਦੇ ਝੋਨੇ ਦੇ ਖੇਤ ਵਿੱਚੋਂ ਮਿਲੀ। ਇਹ ਜਾਣਕਾਰੀ ਦਿੰਦੇ ਹੋਏ ਯੰਗ ਇੰਨੋਵੇਟਰ ਫਾਰਮ ਗਰੁੱਪ ਦੇ ਮੋਹਰੀ ਗੁਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਬਰਿਆਰ ਦੇ ਝੋਨੇ ਦੇ ਖੇਤ ਵਿੱਚ ਜਦੋਂ ਟਰੈਕਟਰ ਲਾਲ ਝੋਨੇ ਦੀ ਗਲੀ ਸੜੀ ਫ਼ਸਲ ਨੂੰ ਸਾਫ਼ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਟਰੈਕਟਰ ਦੇ ਪਿੱਛੇ ਲੱਗੇ ਕਟਰ ਹੇਠ ਇਹ ਲਾਸ਼ ਆ ਗਈ। ਮੌਕੇ ਤੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਪਛਾਣ ਉਸਦੇ ਕੱਪੜਿਆਂ ਤੋਂ ਹੋਈ। ਸਮਝਿਆ ਜਾਂਦਾ ਹੈ ਕਿ ਉਹ ਇਸ ਜਗ੍ਹਾ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਾਣੀ ਵਿੱਚ ਡੁੱਬਿਆ ਸੀ ਅਤੇ ਪਾਣੀ ਦੇ ਵਹਾਅ ਨਾਲ ਰੁੜ ਕੇ ਇਨ੍ਹਾਂ ਖੇਤਾਂ ਵਿੱਚ ਉਸਦੀ ਲਾਸ਼ ਆ ਗਈ।
Total Responses : 658