Big Breaking: ਮੇਲੇ ਦੇ ਠੇਕੇਦਾਰ ਨੇ ਵਿਧਾਇਕ 'ਤੇ ਲਾਏ ਸਨ 10 ਲੱਖ ਰੁਪਏ ਮੰਗਣ ਦੇ ਦੋਸ਼! ਵਿਧਾਇਕ ਨੇ ਦੋਸ਼ਾਂ ਨੂੰ ਨਕਾਰਿਆ, ਦਿੱਤਾ ਸਪੱਸ਼ਟੀਕਰਨ
ਸੰਜੀਵ ਸੂਦ
ਲੁਧਿਆਣਾ , 29 ਸਤੰਬਰ 2025- ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰਸ ਕੀਤੀ ਗਈ ਇਸ ਦੌਰਾਨੇ ਆਪਣੇ ਤੇ ਲੱਗੇ ਸਾਰੇ ਹੀ ਦੋਸ਼ਾਂ ਨੂੰ ਸਿਰ ਤੋਂ ਨਕਾਰਿਆ ਅਤੇ ਇਹਨਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਬੀਤੇ ਦਿਨ ਮੇਲੇ ਦੇ ਠੇਕੇਦਾਰ ਵੱਲੋਂ ਉਹਨਾਂ ਤੇ 10 ਲੱਖ ਰੁਪਏ ਮੰਗਣ ਦੇ ਦੋਸ਼ ਲਗਾਏ ਗਏ ਸਨ ਜੋ ਬਿਲਕੁਲ ਹੀ ਬੇਬੁਨਿਆਦ ਹੈ।
ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਖਿਲਾਫ ਸਾਜਿਸ਼ ਰਚੀ ਗਈ ਹੈ ਜਿਸ ਵਿੱਚ ਕਾਂਗਰਸੀ ਅਤੇ ਬੀਜੇਪੀ ਆਗੂ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਜੋ ਉੱਥੇ ਠੇਕੇਦਾਰ ਵੱਲੋਂ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਇਕ ਡਰਾਮਾ ਰਚਿਆ ਗਿਆ ਸੀ ਜਿਸ ਦਾ ਉਹ ਕੁਝ ਦਿਨਾਂ ਵਿੱਚ ਖੁਲਾਸਾ ਕਰਨਗੇ, ਕਿਸ ਵਿੱਚ ਕੌਣ ਕੌਣ ਵਿਅਕਤੀ ਸ਼ਾਮਿਲ ਸਨ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਮੇਲਾ ਗਰਾਊਂਡ ਦੇ ਬਾਹਰ ਜੋ ਨਜਾਇਜ਼ ਤੌਰ ਤੇ ਰੇਹੜੀਆਂ ਆਦਿ ਲਗਵਾਇਆ ਕੇ ਜੋ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਵੀ ਨਹੀਂ ਹੋਣ ਦਿੱਤੀ ਜਾਵੇਗੀ।