ਪੰਜਾਬ ਵਿਧਾਨ ਸਭਾ 'ਚ ਕੁੱਲ 6 ਬਿੱਲ ਪਾਸ, ਪੜ੍ਹੋ ਪੂਰਾ ਵੇਰਵਾ
ਚੰਡੀਗੜ੍ਹ, 29 ਸਤੰਬਰ 2025- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੁੱਲ ਛੇ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਹਨ, ਜੋ ਪੰਜਾਬ ਦੀ ਆਰਥਿਕਤਾ ਅਤੇ ਉਦਯੋਗਿਕ ਵਿਕਾਸ ਲਈ ਇਤਿਹਾਸਕ ਕਦਮ ਸਾਬਤ ਹੋਣਗੇ।
ਪਾਸ ਕੀਤੇ ਗਏ ਬਿੱਲਾਂ ਦੀ ਸੂਚੀ:
1. ਰਾਈਟ ਟੂ ਬਿਜ਼ਨਸ ਐਕਟ
- ਉਦਯੋਗਪਤੀਆਂ ਲਈ ਡੀਮਡ ਅਪਰੂਵਲ ਦੀ ਸਹੂਲਤ
- 45 ਦਿਨਾਂ ਦੇ ਅੰਦਰ ਮਨਜ਼ੂਰੀ ਨਾ ਮਿਲਣ 'ਤੇ ਪ੍ਰੋਜੈਕਟ ਆਪਣੇ-ਆਪ ਮਨਜ਼ੂਰ
- ਉਦਯੋਗਿਕ ਮਾਹੌਲ ਵਿੱਚ ਸੁਧਾਰ ਲਈ ਕ੍ਰਾਂਤੀਕਾਰੀ ਕਦਮ
2. ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ (ਸੋਧ) ਬਿੱਲ
- ਟੈਕਸ ਪ੍ਰਣਾਲੀ ਵਿੱਚ ਸੁਧਾਰ
3. ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ (ਸੋਧ) ਬਿੱਲ
- ਰੀਅਲ ਅਸਟੇਟ ਖੇਤਰ ਵਿੱਚ ਪਾਰਦਰਸ਼ਿਤਾ
4. ਪੰਜਾਬ ਸਰਕਾਰੀ ਸੇਵਾਵਾਂ (ਸੋਧ) ਬਿੱਲ 2012
- ਸਰਕਾਰੀ ਸੇਵਾਵਾਂ ਵਿੱਚ ਸੁਧਾਰ
5. ਪੰਜਾਬ ਟਾਊਨ ਇੰਪਰੂਵਮੈਂਟ (ਸੋਧ) ਬਿੱਲ 2020
- ਸ਼ਹਿਰੀ ਵਿਕਾਸ ਨੂੰ ਗਤੀ
6. ਕਿਸਾਨ ਬੀਜ ਨੀਤੀ ਬਿੱਲ
- ਕਿਸਾਨਾਂ ਨੂੰ ਉੱਤਮ ਬੀਜ ਉਪਲਬਧ ਕਰਵਾਉਣ ਲਈ
ਹਰਪਾਲ ਚੀਮਾ ਨੇ ਕਿਹਾ ਕਿ ਜੇਕਰ 45 ਦਿਨਾਂ ਦੇ ਅੰਦਰ ਇੰਡਸਟਰੀ ਨੂੰ ਮੰਜ਼ੂਰੀ ਨਹੀਂ ਮਿਲਦੀ, ਤਾਂ ਉਸ ਪ੍ਰੋਜੈਕਟ ਨੂੰ ਡੀਮਡ ਅਪਰੂਵਲ ਮਿਲ ਜਾਵੇਗੀ। ਵਿਧਾਨ ਸਭਾ ਨੇ ਇਹ ਇਤਿਹਾਸਿਕ ਫੈਸਲਾ ਪਾਸ ਕੀਤਾ, ਪਰ ਕਾਂਗਰਸ ਪਾਰਟੀ ਨੇ ਇਸਦੀ ਵਿਰੋਧਤਾ ਕੀਤੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਵਿੱਚ ਉਦਯੋਗ ਲਿਆਉਣ ਦੇ ਮੂਲ ਵਾਤਾਵਰਨ ਦੇ ਖਿਲਾਫ ਹੈ।