ਚਰਨਜੀਤ ਅਹੂਜਾ ਸੰਗੀਤ ਨੂੰ ਸਮਰਪਿਤ ਰੂਹ ਸੀ, ਉਨ੍ਹਾਂ ਦੀ ਥਾਂ ਲੈਣੀ ਮੁਸ਼ਕਿਲ- ਗੁਰਭਜਨ ਗਿੱਲ
ਚੰਡੀਗੜ੍ਹ, 21 ਸਤੰਬਰ 2025- ਅੱਜ ਸ਼ਾਮ ਸਾਢੇ ਚਾਰ ਵਜੇ ਆਖਰੀ ਸੂਰਜ ਵੀ ਡੁੱਬ ਗਿਆ। ਚਰਨਜੀਤ ਅਹੂਜਾ ਸਮਰਪਿਤ ਭਾਵਨਾ ਵਾਲੇ ਸੰਗੀਤਕਾਰਾਂ ‘ਚੋਂ ਇੱਕ ਸੀ, ਜਿਹਨੇ ਸਾਰੀ ਜ਼ਿੰਦਗੀ ਸੁਰ, ਸ਼ਬਦ ਅਤੇ ਸੰਗੀਤ ਨੂੰ ਸਮਰਪਣ ਨਾਲ ਦਸਤਾਵੇਜ਼ੀ ਪ੍ਰਵਾਣ ਕੀਤਾ। ਉਹ ਮੈਡਲ ਇਨ ਪਲੇਅਰ ਦੇ ਰੂਪ ਵਿੱਚ ਸ਼ਾਮਲ ਹੋਇਆ ਸੀ ਅਤੇ ਮੈਂਡਲੀਨ ਵਾਦਕ ਜਸਵੰਤ ਸਿੰਘ ਉਸਤਾਦ ਸੀ, ਜਿਹੜੇ ਉਹਨਾਂ ਦੇ ਸ਼ਾਗਿਰਦ ਬਣੇ।
ਇਹ ਝਾਂਗੀ ਪਰਿਵਾਰ ਰੋਹਤਕ ਦਾ ਵਾਸੀ ਸੀ ਅਤੇ ਸੰਗੀਤ ਨੂੰ ਸਮਰਪਿਤ ਰੂਹ ਸੀ। ਮੈਨੂੰ ਯਾਦ ਹੈ, ਸੁਰਿੰਦਰ ਸ਼ਿੰਦਾ ਦੇ ਦੱਸਣ ਮੁਤਾਬਕ, ਉਸ ਵੇਲੇ ਗੀਤਾਂ ਦੀਆਂ ਤਰਜ਼ਾਂ ਬਣਾਉਣ ਦੌਰਾਨ ਸ਼ਿੰਦਾ ਨੇ ਰਿਕਾਰਡਿੰਗ ਅਫ਼ਸਰ ਜ਼ੀਰ ਅਹਿਮਦ ਨੂੰ ਆਖਿਆ ਸੀ ਕਿ “ਮੇਰੇ ਇਸ ਪੂਰੇ ਰਿਕਾਰਡ ਦੀ ਜਿਹੜੀ ਰਿਕਾਰਡਿੰਗ ਕਰੇਗਾ, ਉਹੀ ਗੀਤ ਮਾਰਕੀਟ ਵਿੱਚ ਆਉਣਾ ਹੈ।” ਉਹੀ ਗੀਤ ਚਰਨਜੀਤ ਅਹੂਜਾ ਦੇ ਸੰਗੀਤ ਨਾਲ ਪਹਿਲੀ ਵਾਰ ਰਿਕਾਰਡ ਹੋ ਕੇ ਮਾਰਕੀਟ ‘ਚ ਆਇਆ।
ਉਸ ਤੋਂ ਬਾਅਦ "ਚੱਲ ਸੋ ਚੱਲ", ਕੁਲਦੀਪ ਮਾਣਕ ਦੀਆਂ ਕਲੀਆਂ ਲੋਕ ਕਥਾਵਾਂ, ਸੁਰਿੰਦਰ ਸ਼ਿੰਦਾ ਦੀਆਂ ਕਲੀਆਂ ਲੋਕ ਕਥਾਵਾਂ, "ਟਿੱਲੇ ਦਾ ਸੂਰਜ" ਅਤੇ "ਹੀਰ ਦੀ ਜਾ" ਵਰਗੇ ਗੀਤਾਂ ਨੇ ਉਸਦੀ ਕਲਾ ਨੂੰ ਅੱਗੇ ਵਧਾਇਆ। ਕੁਲਦੀਪ ਮਾਣਕ ਤੋਂ ਬਾਅਦ ਸ਼ਿੰਦਾ ਦਾ "ਜਿਉਣਾ ਮੌੜ" ਜਿਹੜੀ ਡ੍ਰਾਮੈਟਿਕ ਸਟਾਈਲ ਸੀ, ਉਸਨੂੰ ਚਰਨਜੀਤ ਨੇ ਕਰਣਾਟਕੀ ਰੂਪ ਵਿੱਚ ਪਰੋ ਕੇ ਸੰਗੀਤ ਵਿੱਚ ਜਿੰਦ-ਜਾਨ ਪਾ ਦਿੱਤੀ।
ਕਈ ਵੱਡੇ ਗਾਇਕ ਉਸ ਸਮੇਂ ਲੱਭੇ ਜਾਂਦੇ ਸਨ, ਪਰ ਜਿਹੜੀ ਸ਼ੋਭਾ ਚਰਨਜੀਤ ਅਹੂਜਾ ਨੇ ਦਿੱਤੀ, ਉਹ ਵਿਲੱਖਣ ਸੀ। ਭਾਵੇਂ ਉਹ ਹੰਸ ਰਾਜ ਹੰਸ ਹੋਣ, ਸਰਦੂਲ ਸਿਕੰਦਰ, ਸਬਰ ਕੋਟੀ, ਦੁਰਗਾ ਰੰਗੀਲਾ, ਸਤਵਿੰਦਰ ਗੁੱਗਾ ਜਾਂ ਪੰਮੀ ਬਾਈ ਹੋਣ—ਸਭ ਨੂੰ ਚਰਨਜੀਤ ਨੇ ਆਪਣੀ ਧੁਨੀਆਂ ਨਾਲ ਸਦਾਬਹਾਰ ਬਣਾ ਦਿੱਤਾ।
ਚਰਨਜੀਤ ਨੇ ਕਈ ਫ਼ਿਲਮਾਂ ਵਿੱਚ ਵੀ ਸੰਗੀਤ ਦਿੱਤਾ ਅਤੇ ਸੰਗੀਤਕ ਸਟੂਡੀਓ ਦਿੱਲੀ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਸਥਾਪਿਤ ਕੀਤੇ। ਉਹਨਾਂ ਦੇ ਦੋਵੇਂ ਪੁੱਤਰ—ਪੰਕਜ ਅਤੇ ਸੱਚੇ—ਵੀ ਵਧੀਆ ਸੰਗੀਤ ਨਿਰਦੇਸ਼ਕ ਹਨ, ਪਰ ਜਿਹੜੀ ਸਾਂਸ ਦੀ ਸ਼ੋਭਾ ਚਰਨਜੀਤ ਹੂਜਾ ਦੇ ਹੱਥਾਂ ਦੀ ਸੀ, ਉਹ ਅਦੁੱਤੀ ਰਹੀ।
ਮੈਨੂੰ ਯਾਦ ਹੈ, 1999 ਜਾਂ 2000 ਵਿੱਚ ਦੁਰਗਾ ਰੰਗੀਲਾ ਦੀ ਰਿਕਾਰਡਿੰਗ ਕਰਕੇ ਉਹ ਲੁਧਿਆਣੇ ਮੈਨੂੰ ਸੁਣਾਉਣ ਲਈ ਲਿਆਏ ਸਨ—“ਨੂਰ ਤੇਰੇ ਨੈਣਾਂ ਦਾ”—ਬਹੁਤ ਹੀ ਯਾਦਗਾਰ ਸੀ। ਕੁਲਦੀਪ ਪਾਰਸ ਦੀ ਰਿਕਾਰਡਿੰਗ ਦੇ ਵੇਲੇ ਭਾਈ ਚਰਨਜੀਤ ਨੇ ਕਿਹਾ ਸੀ, “ਤੂੰ ਜਿਹੜੇ ਗੀਤ ਲੈ ਕੇ ਆਇਆ ਹੈਂ, ਇਹ ਚੰਗੇ ਨਹੀਂ ਲੱਗ ਰਹੇ। ਕੁਝ ਨਵੇਂ ਲਿਖਵਾ ਕੇ ਲਿਆ।” ਉਸ ਵੇਲੇ ਉਹਨਾਂ ਨੇ ਮੇਰਾ ਨਾਮ ਵੀ ਲਿਆ। ਬਾਅਦ ਵਿੱਚ ਮੇਰੇ ਸੱਤ-ਅੱਠ ਗੀਤ ਵੀ ਰਿਕਾਰਡ ਹੋਏ।

ਚਰਨਜੀਤ ਅਹੂਜਾ ਦੁੱਖ-ਸੁੱਖ ਦੇ ਸਾਥੀ ਵੀ ਸਨ। ਸੁਰਿੰਦਰ ਸ਼ਿੰਦਾ ਦੇ ਅੰਤਿਮ ਸੰਸਕਾਰ ਦੇ ਦਿਨ ਅਸੀਂ ਤਿੰਨ—ਮੈਂ, ਸ਼ਮਸ਼ੇਰ ਸਿੰਘ ਸੰਧੂ ਅਤੇ ਚਰਨਜੀਤ ਭਾਜੀ—ਇਕੱਠੇ ਸਨ।
ਅੱਜ ਜਦੋਂ ਚਰਨਜੀਤ ਭਾਜੀ ਚਲੇ ਗਏ, ਤਾਂ ਲੱਗਦਾ ਹੈ ਜਿਵੇਂ ਸਾਡਾ ਸੂਰਜ ਡੁੱਬ ਗਿਆ। ਸਿਰਫ਼ ਮੈਂ ਹੀ ਉਦਾਸ ਨਹੀਂ, ਸਾਰੇ ਹੀ ਸ਼ੋਕ ਵਿੱਚ ਹਨ। ਉਹ ਇੱਕ ਵੱਡੇ ਸਮਰੱਥਾਵਾਨ ਸੰਗੀਤਕਾਰ ਸਨ। ਹਾਲਾਂਕਿ ਦੇਵ ਕੁਮਾਰ, ਤੇਜਵੰਤ ਕਿੱਟੂ ਅਤੇ ਹੋਰ ਨੌਜਵਾਨ ਚੰਗਾ ਕੰਮ ਕਰ ਰਹੇ ਹਨ, ਪਰ ਚਰਨਜੀਤ ਦੀ ਥਾਂ ਕੋਈ ਨਹੀਂ ਲੈ ਸਕਦਾ।
ਉਹਨਾਂ ਨੇ ਕੈਨੇਡਾ ਅਤੇ ਅਮਰੀਕਾ ਵਿੱਚ “ਚਰਨਜੀਤ ਨਾਈਟਸ” ਵੀ ਕਰਵਾਈਆਂ। ਉਥੇ ਕਈ ਵੱਡੇ ਆਰਟਿਸਟਾਂ—ਸਰਦੂਲ ਸਿਕੰਦਰ, ਹੰਸ ਰਾਜ ਹੰਸ, ਭਗਵੰਤ ਮਾਨ ਆਦਿ—ਨੇ ਪ੍ਰਦਰਸ਼ਨ ਕੀਤੇ। ਚਰਨਜੀਤ ਨੇ ਸਾਰੇ ਗਾਇਕਾਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲਿਆ।

ਅੱਜ ਉਹਨਾਂ ਦੇ ਚਲੇ ਜਾਣ ਨਾਲ ਮੈਂ ਹੀ ਨਹੀਂ, ਹਰ ਕੋਈ ਉਦਾਸ ਹੈ। ਪ੍ਰਭੂ ਅੱਗੇ ਅਰਦਾਸ ਹੈ ਕਿ ਭਾਈ ਚਰਨਜੀਤ ਹੂਜਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ।