ਪੰਜਾਬ ਉਦਾਸ ਹੈ.... ਉੱਥਲ ਪੁੱਥਲ ਹੋਈ ਆਰਥਿਕਤਾ!
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ, ਬਲਜੀਤ ਬੱਲ
ਸੋਹਣੇ ਦੇਸ਼ਾਂ ਵਿੱਚੋ ਦੇਸ਼ ਪੰਜਾਬ ਨੀ ਸਈਓ- ਫੁੱਲਾਂ ਵਿੱਚੋ ਫੁੱਲ ਗੁਲਾਬ ਨੀ ਸਈਓ...ਬਾਬੂ ਫਿਰੋਜ਼ਦੀਨ ਸ਼ਰਫ਼ ਦੀਆਂ ਇਹ ਸਤਰਾਂ... ਕਦੇ ਮਾਣ ਹੁੰਦੀਆਂ ਸਨ.. ਹੁਣ ਹੁਕ ਨਿਕਲਦੀ ਹੈ.. ਜ਼ਰੂਰ ਉਸ ਸਮੇਂ ਗੁਲਾਬ ਦਾ ਰੰਗ ਇੱਕੋ ਹੋਵੇਗਾ.. ਹੁਣ ਰੰਗ ਬਹੁਤ ਹੋ ਗਏ.. ਮਹਿਕ ਖ਼ਤਮ ਹੈ।ਪੰਜਾਬ ਕਦੇ ਘਬਰਾਹਟ ਵਿੱਚ ਨਹੀਂ ਆਇਆ.. ਸੰਤਾਲੀ, ਚੁਰਾਸੀ ਆਈ ਸੀਨੇ ਤੇ ਲਹੂ ਦੀਆਂ ਧਰਾਲਾਂ ਸੰਭਾਲ ਫਿਰ ਉੱਠ ਗਿਆ... ਪਰ ਉਦਾਸ ਹੋ ਗਿਆ... ਇੱਕ ਖਿੱਤੇ ਵਿੱਚੋ ਤਾ ਕਈ ਸਾਲ ਬਰਾਤ ਨਹੀਂ.. ਚੜ੍ਹੀ..ਹੁਣ ਪੰਜਾਬ ਉਦਾਸ ਹੀ ਨਹੀਂ ਕਰਜ਼ੇ ਦੇ ਬੋਝ ਥੱਲੇ ਆਪਣਿਆਂ ਤੋਂ ਲੁੱਟ ਹੋ ਰਿਹਾ ਹੈ.. ਅੰਕੜੇ ਵੇਖ ਸੋਚਦੇ ਹਾਂ..ਇਹ ਕਿਹੋ ਜਿਹਾ ਬਦਲ ਆਇਆ.. ਝਾਤ ਮਾਰਦੇ ਹਾਂ..
ਕੁੱਲ ਕਰਜ਼ਾ 3.55 ਲੱਖ ਕਰੋੜ ਤੋਂ ਵੀ ਵੱਧ.. ਜੇ ਨਾ ਸੰਭਲੇ ਤਾ ਹੋਵੇਗਾ 4 ਲੱਖ ਕਰੋੜ ਦਾ ਅੰਕੜਾ ਪਾਰ...ਪਿਛਲੀਆਂ ਸਰਕਾਰਾਂ ਨੇ ਵੀ ਕਰਜ਼ਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ..ਅਕਾਲੀ ਦਲ ਸਰਕਾਰ ਵੇਲੇ ਕਰਜ਼ੇ ਦੀਔਸਤ ਦਰ 12ਹਜ਼ਾਰ ਕਰੋੜ ਸੀ, ਕਾਂਗਰਸ ਵੇਲੇ 21,600 ਕਰੋੜ ਤੇ ਹੁਣ ਆਪ ਵੇਲੇ 33 ਹਜ਼ਾਰ ਕਰੋੜ ਰੁਪਏ ਸਲਾਨਾ ਹੋ ਗਈ ਹੈ। ਇਹ ਕਰਜ਼ਾ ਕਿਵੇਂ ਸਿਰ ਚੜਿਆ..ਮੁਫ਼ਤ ਸਕੀਮਾਂ...ਬਿਜਲੀ ਦਾ ਬਿੱਲ, ਬਸ ਸਫ਼ਰ ਔਰਤਾਂ ਨੂੰ ਫ੍ਰੀ ਸਬਸਿਡੀਆਂ.. ਤੇਰੇ ਆਬੋ.. ਓ..ਤਾਬ ਦਾ ਕੋਈ ਬਦਲ ਨਹੀਂ, ਤੇਰੇ ਸੋਨੇ ਰੰਗੇ ਖੇਤ, ਬਹਾਦਰੀ, ਸੰਜਮ, ਸਲੀਕਾ...ਤੇਰਾ ਹਰਾ ਇਨਕਲਾਬ, ਦੁੱਧ ਦੀ ਕਰਾਂਤੀ, ਵਾਲਾ ਸੂਬਾ...ਸੋਚ ਦੀਆਂ ਪਲਕਾਂ ਨੂੰ ਗਿੱਲੀਆਂ ਕਰਦੈ..
ਦਹਾਕਿਆਂ ਦੀ ਮਾਰ ਪਈ ਹੈ.. ਰਾਜਨੀਤਿਕ ਪ੍ਰਬੰਧ ਦਾ ਨਤੀਜਾ ਹੈ। ਕੋਈ ਵੀ ਸਰਕਾਰ ਨਹੀਂ ਸੰਭਾਲ ਸਕੀ.. ਅਰਥ ਵਿਵਸਥਾ ਨੂੰ ਇੱਕ ਝਾਤ ਮਾਰਦੇ ਹਾਂ ਪਿਛਲੇ ਪੰਜ ਸਾਲਾਂ ਦੇ ਲੇਖੇ ਜੋਖੇ ਤੇ 2019-2020 ਕੁੱਲ ਕਰਜ਼ਾ 2,29,660,ਕਰੋੜ (ਜੀ.ਡੀ. ਪੀ. 43%)2020-2021, " 2,59,426ਕਰੋੜ (ਜੀ. ਡੀ. ਪੀ. 48%)2021-2022 " 2,85,018ਕਰੋੜ (ਜੀ. ਡੀ. ਪੀ 45%)2022-2023 " 3,20,925 ਕਰੋੜ (ਜੀ. ਡੀ. ਪੀ 47%)2023-2024 "3,55,168 ਕਰੋੜ( ਜੀ. ਡੀ. ਪੀ 48%)[6:50 pm, 25/09/2025] Preet Gurpreet Comrade: ਕੇਗ ਰਿਪੋਰਟ ਅਨੁਸਾਰ ਕਰਜ਼ੇ ਦੀਆਂ ਦੇਣ ਦਾਰੀਆ ਹੁਣ 22,489 ਕਰੋੜ ਰੁਪਏ ਤੱਕ ਪਹੁੰਚ ਗਈਆਂ ਹਨ ਜੋ ਕਿ ਪੰਜਾਬ ਦੇ ਕੁੱਲ ਮਾਲੀਏ ਦਾ 19%ਹਨ.। 2023-24 ਵਿੱਚ ਇਹ ਰਕਮ ਪਿੱਛਲੇ ਸਾਲਾਂ ਦੇ ਮੁਕਾਬਲੇ 2,641 ਕਰੋੜ ਵੱਧ ਗਈ ਹੈ...
ਆਰਥਿਕ ਮਾਹਿਰਾਂ ਅਨੁਸਾਰ ਮੁਫ਼ਤ ਸਕੀਮਾਂ ਨੇ ਖਜ਼ਾਨਾ ਖਾਲੀ ਕੀਤਾ..2024-2025 ਵਿੱਚ ਸਿਰਫ ਬਿਜਲੀ ਸੁਬਸਿਡੀ ਦਾ ਖਰਚਾ ਹੀ 22 ਹਜ਼ਾਰ ਕਰੋੜ ਹੋ ਗਿਆ ਹੈ। ਇਸ ਵਿੱਚ 10 ਹਜਾਰ ਕਰੋੜ ਖੇਤੀਬਾੜੀ ਮੋਟਰਾਂ ਲਈ, 9000 ਕਰੋੜ ਘਰੇਲੂ ਖਪਤਕਾਰਾਂ ਲਈ (300 ਯੂਨਿਟ ਫ੍ਰੀ ਸਕੀਮ ਹੇਠ )। ਹੁਣ ਜ਼ਰਾ.. ਟਰਾਂਸਪੋਰਟ ਵਿਭਾਗ ਵੱਲ ਝਾਤ ਮਾਰਦੇ ਹਾਂ.. ਔਰਤਾਂ ਦਾ ਸਫ਼ਰ ਮੁਫ਼ਤ ਪਿਛਲੇ 2ਸਾਲਾਂ ਵਿੱਚ ਵਿਭਾਗ 1500 ਕਰੋੜ ਰੁਪਏ ਮੁਫ਼ਤ ਸੇਵਾ ਵਿੱਚ ਹੀ ਲੱਗ ਗਿਆ.. ਹੁਣ ਤੱਕ ਅਦਾਇਗੀ ਸਿਰਫ 700 ਕਰੋੜ ਦੀ ਹੋਈ। ਵਿਭਾਗ ਘਾਟੇ ਵੱਲ ਜਾਂ ਰਿਹਾ। 122% ਸਲਾਨਾ ਮਾਲੀਆ ਸੜਕਾਂ ਦੇ ਪ੍ਰੋਜੈਕਟ, ਨਵੀਆਂ ਸਕੀਮਾਂ ਦੇ ਨਾਂ ਕਾਗਜ਼ਾਂ ਵਿੱਚ ਹੀ ਖਾਰਜ਼..ਇੱਕ ਅਹਿਮ ਕਾਰਕ ਹੋਰ ਵੀ...ਨੌਜਵਾਨ ਪੀੜੀ ਦਾ ਵਿਦੇਸ਼ ਜਾਣ ਦਾ ਰੁਝਾਨ.. ਰੁਜ਼ਗਾਰ ਨਾ ਮਿਲਣ ਤੇ ਜਹਾਜ਼ ਦਾ ਸਫ਼ਰ.. ਕਿੰਨਾ ਪੈਸਾ ਅਸੀਂ ਉਹਨਾਂ ਮੁਲਕਾਂ ਨੂੰ ਦੇ ਰਹੇ ਹਾਂ... ਪਰਵਾਸ ਦੇ ਨਾਂ ਤੇ ਉਜਾੜਾ
ਨਸ਼ਿਆਂ ਦੀ ਭਰਮਾਰ.. ਹੁਣ.. ਪੰਜਾਬ ਚਿੱਟੇ ਦੀ ਲਪੇਟ ਵਿੱਚ.. ਕਿਓਂ ਆਇਆ?.. ਨਿਰਾਸ਼ਤਾ ਕਿਓਂ ਆਈ..?ਸਿਸਟਮ ਨੇ ਇਹ ਖੁੱਲ੍ਹ ਕਿਓਂ ਦਿੱਤੀ..? ਸਵਾਲ ਨੇ... ਜਾਗਣ ਦਾ ਸਮਾਂ ਆ ਗਿਆ.. ਵਿਚਾਰੋ.. ਲੋਕ ਜਾਗਦੇ ਨੇ.. ਹੜਾਂ ਨੇ ਵਿਖਾ ਦਿੱਤਾ.. ਕਿਵੇਂ ਇਕਜੁੱਟ ਹੋਏ ਨੇ.. ਕੁਦਰਤੀ ਆਫ਼ਤਾਂ ਵੇਲੇ ਤੁਹਾਡੀ ਚੁੱਪ.. ਲੋਕਾਂ ਲਈ ਬਗਾਵਤ ਹੈ..ਸਕੂਲ ਪ੍ਰਬੰਧ ਠੀਕ ਕਰੋ, ਖਾਲੀ ਅਸਾਮੀਆਂ ਭਰੋ, ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਨੱਥ ਪਾਓ..
ਸਿਹਤ ਸਹੂਲਤਾਂ ਦਾ ਧਿਆਨ ਦਿਓ , ਸਬਸੀਡੀਆਂ ਦਾ ਕੋਈ ਮਿਆਰ ਹੋਵੇ , ਸਾਰੇ ਕੰਮਾਂ ਲਈ ਵੱਖਰਾ ਸੈੱਲ ਹੋਵੇ..ਨੀਤੀ ਪਾ ਰਦਾਰਸ਼ੀ ਹੋਵੇ..ਲੋੜਵੰਦ ਲੋਕਾਂ ਕੋਲ ਸਿੱਧੇ ਰੂਪ ਵਿੱਚ ਮਦਦ ਪੁੱਜੇ .. ਰਾਹ ਦੇ ਮਦਾਰੀ.. ਦੂਰ ਰਹਿਣ..ਤਨਖਾਹ, ਪੈਨਸ਼ਨਰਾ, ਸਭ ਲਈ ਸਕੀਮਾਂ ਇੱਕ ਹੋਣ.. ਆਮਦਨ ਤੇ ਖਰਚਾ ਜਨਤਕ ਵੀ ਹੋਵੇ...ਜੀ. ਐਸ. ਟੀ. ਸ਼ਰਾਬ ਦੀ excise duty , ਮਾਲੀਆ, ਹੋਰ ਟੈਕਸ ਦਾ ਡਾਟਾ ਡਿਜਿਟਲ ਹੋਵੇ.. ਟਰੈਕਿੰਗ ਨੰਬਰ ਮੁਹੱਈਆ ਹੋਣ ..,.!
ਰੁਜ਼ਗਾਰ ਮੈਰਿਟ ਦੇ ਆਧਾਰ ਤੇ ਹੋਵੇ .. ਭਰਤੀਆਂ ਸਹੀ ਤਰੀਕੇ ਨਾਲ ਹੋਣ .. ਆਪਣੀ ਆਉਣ ਵਾਲੀ ਪੀੜੀ ਬਚਾ ਲਈ ਜਾਵੇ .. ਖੇਤੀਬਾੜੀ ਵਿੱਚ ਦੋ ਫਸਲਾਂ ਦੀ ਬਜਾਏ ਬਾਕੀ ਹੋਰ ਫਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ, ਸਹੀ ਭਾਅ ਦਿੱਤੇ ਜਾਣ। ਸਿਹਤ ਸਹੂਲਤਾਂ ਦਾ ਖਾਸ.. ਧਿਆਨ ਕੀਤਾ ਜਾਵੇ .. ਬੰਦ ਹੋਣ ਕਿਨਾਰੇ ਪਾਈਆਂ ਵਿੱਦਿਅਕ ਸੰਸਥਾਵਾਂ ਵੱਲ .. ਨਿਗਾਹ ਰੱਖੀਂ ਜਾਵੇ.. ਸੜਕਾਂ ਦਾ ਨਿਰਮਾਣ.. ਕੀਤਾ ਜਾਵੇ.. ਸਰਕਾਰੀ ਇਮਾਰਤਾਂ ਨਿਲਾਮੀ ਲਈ ਨਹੀਂ ਹੁੰਦੀਆਂ, ਵੇਚੋ ਨਾ, ਔਖੇ ਵੇਲੇ ਕਿਰਾਏ ਤੇ ਦੇ ਦਵੋ...ਇਹ ਮੁੜ ਕੇ ਨਹੀਂ ਬਣਨੀਆਂ.. ਇਹ ਮਾੜੀ ਰੀਤ ਆ.. ਲੱਗਦਾ ਜੇ ਸਰਕਾਰ ਥੋੜ੍ਹਾ ਜਿਹਾ ਧਿਆਨ ਆਪਣੀ ਰਾਜਨੀਤੀ ਤੋਂ ਹਟਾ ਕੇ ਪੰਜਾਬ ਨੂੰ ਵੇਖ ਲਵੇ.. ਅਸੀਂ ਫਿਰ. ਤੁਰ ਪਾਵਾਂਗੇ ਸਾਨੂੰ ਜਾਂਚ ਹੈ.. ਬਸ ਸਾਡੇ ਸਿਰ ਤੇ ਤੁਸੀ ਮਹਿਲ ਬਣਾਉਣੋ ਹਟੋ... ਅਸੀਂ ਜਾਗਦੇ ਲੋਕ ਹਾਂ... ਹੁਣ ਲੱਗਦਾ ਪੁੱਛ ਲਵਾਂ ਪੰਜਾਬ ਸਿਹਾਂ.. ਤੁਰ ਪਾ.. ਤੇਰੀ ਹਿੱਕ ਤੇ ਗੁਰੂ ਨਾਨਕ ਦੇ ਪੈਰ ਨੇ.. ਭਗਤ ਸਿੰਘ.. ਸਰਾਭੇ ਦੀ ਕੁਰਬਾਨੀ ਹੈ.. ਹੰਭਲਾ ਮਾਰ....!

-
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ, ਬਲਜੀਤ ਬੱਲ, ਲੇਖਕ
pushpindergill63@gmail.com
9814145045, 9914100088
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.