ਅਪਾਹਜ ਵਿਅਕਤੀ ਮੋਬਾਈਲ ਵਾਪਿਸ ਕਰਦੇ ਹੋਏ SSF ਟੀਮ
ਬਰਨਾਲਾ 29 ਸਤੰਬਰ 2025 : ਐਸ.ਐਸ.ਐਫ ਟੀਮ ਬਰਨਾਲਾ ਨੂੰ ਇੱਕ ਅਪਾਹਜ ਵਿਅਕਤੀ ਵੱਲੋਂ ਸ਼ਿਕਾਇਤ ਮਿਲੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਮੋਬਾਈਲ ਫੋਨ ਖੋ ਲਿਆ , ਸ਼ਿਕਾਇਤ ਪ੍ਰਾਪਤ ਹੁੰਦੇ ਹੀ ਟੀਮ ਨੇ ਚੁਸਤ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਵਾਪਸ ਦਿਵਾਇਆ , ਐਸ.ਐਸ.ਐਫ ਟੀਮ ਦੀ ਇਸ ਕਾਰਵਾਈ ਨਾਲ ਲੋਕਾਂ ਵਿਚ ਕਾਫੀ ਸੰਤੁਸ਼ਟੀ ਦੀ ਲਹਿਰ ਦਿਖਾਈ ਦਿੱਤੀ ਅਤੇ ਇਹ ਸੁਨੇਹਾ ਵੀ ਗਿਆ ਹੈ ਕਿ ਕਾਨੂੰਨ ਹਮੇਸ਼ਾ ਪੀੜਤਾਂ ਦੇ ਨਾਲ ਖੜ੍ਹਾ ਹੈ