Breaking: ਰਾਜਵੀਰ ਜਵੰਦਾ ਦੀ ਸਿਹਤ ਬਾਰੇ ਤਾਜ਼ਾ ਅਪਡੇਟ, ਪੜ੍ਹੋ ਹੁਣ ਡਾਕਟਰਾਂ ਨੇ ਕੀ ਕਿਹਾ?
ਚੰਡੀਗੜ੍ਹ, 28 ਸਤੰਬਰ 2025- ਪੰਜਾਬੀ ਗਾਇਕ ਰਾਜਵੀਰ ਜਵੰਦ ਜੋ ਕਿ ਬੀਤੇ ਕੱਲ੍ਹ ਸੜਕ ਹਾਦਸੇ ਦਾ ਸਿਕਾਰ ਹੋ ਗਏ ਸਨ, ਉਹ ਲੰਘੀ ਸ਼ਾਮ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਹਨ। ਫੋਰਟਿਸ ਹਸਪਤਾਲ ਦੇ ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਜਵੰਦਾ ਦੀ ਸਿਹਤ ਵਿੱਚ ਮਾਮੂਲੀ ਜਿਹਾ ਸੁਧਾਰ ਹੋਇਆ ਹੈ, ਪਰ ਖ਼ਤਰਾ ਹਾਲੇ ਬਰਕਰਾਰ ਹੈ। ਉਹ ਵੈਂਟੀਲੇਟਰ ਤੇ ਹੀ ਹੈ। ਪੰਜਾਬੀ ਕਲਾਕਾਰ ਅਤੇ ਹੋਰ ਸਕੇ ਸਬੰਧੀ ਉਨ੍ਹਾਂ ਦਾ ਹਾਲ-ਚਾਲ ਜਾਨਣ ਵਾਸਤੇ ਹਸਪਤਾਲ ਪਹੁੰਚ ਰਹੇ ਹਨ ਅਤੇ ਅਰਦਾਸਾਂ ਕਰ ਰਹੇ ਹਨ ਕਿ, ਵਾਹਿਗੁਰੂ ਉਨ੍ਹਾਂ ਨੂੰ ਜਲਦੀ ਠੀਕ ਕਰਨ। ਅੱਜ ਸਵੇਰੇ ਰਣਜੀਤ ਬਾਵਾ, ਸੁਰਜੀਤ ਭੁੱਲਰ, ਆਰ. ਨੇਤ, ਮਨਕੀਰਤ ਔਲਖ, ਕੰਵਰ ਗਰੇਵਾਲ, ਰੇਸ਼ਮ ਸਿੰਘ ਅਨਮੋਲ, ਸੋਨੀਆ ਮਾਨ ਅਤੇ ਹੋਰ ਵੀ ਗਾਇਕ ਹਸਪਤਾਲ ਪਹੁੰਚੇ।