ਦਿਵਿਆਂਗ ਬੱਚਿਆਂ ਦਾ ਲਗਾਇਆ ਗਿਆ ਅਸੈਸਮੈਂਟ ਕੈਂਪ
ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ - ਸੁਨੀਤਾ ਰਾਣੀ
ਫ਼ਿਰੋਜ਼ਪੁਰ 29 ਸਤੰਬਰ : ਜ਼ਿਲ੍ਹਾ ਫਿਰੋਜਪੁਰ ਦੇ ਵੱਖ ਵੱਖ 11 ਬਲਾਕਾਂ ਵਿੱਚ ਮਿਤੀ 24 ਸਤੰਬਰ ਤੋ 27 ਸਤੰਬਰ ਤੱਕ ਸਕੂਲ ਸਿੱਖਿਆ ਵਿਭਾਗ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਫਿਰੋਜਪੁਰ ਸੁਨੀਤਾ ਰਾਣੀ ,ਉੱਪ ਜਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਦਿਵਿਆਂਗ ਬੱਚਿਆਂ ਦਾ ਅਸੈਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ ਅਲਿਮਕੋ ਟੀਮ ਦੇ ਮਾਹਿਰ ਡਾਕਟਰਾਂ ਵੱਲੋ ਕੈਂਪਾਂ ਵਿੱਚ ਆਏ ਹੋਏ ਲਗਭਗ 350 ਬੱਚਿਆਂ ਵਿੱਚੋਂ 267 ਦੇ ਕਰੀਬ ਵੱਖ ਵੱਖ-ਵੱਖ ਕੈਟਾਗਰੀ ਦੇ ਬੱਚਿਆਂ ਦੀ ਸ਼ਨਾਖਤ ਕੀਤੀ ਗਈ, ਜਿਨ੍ਹਾਂ ਨੂੰ ਆਉਣ ਵਾਲੇ ਸਮਾਨ ਵੰਡ ਕੈਂਪ ਵਿੱਚ ਲੋੜੀਂਦੇ ਸਮਾਨ ਮੁਹੱਈਆ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸੁਨੀਤਾ ਰਾਣੀ ਨੇ ਕਿਹਾ ਕਿ ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹਨਾਂ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਸਕੂਲਾਂ ਵਿੱਚ ਦਿਵਆਂਗ ਬੱਚਿਆਂ ਦੀ ਪਹੁੰਚ ਲਈ ਬਹੁਤ ਉੱਤਮ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਦਫ਼ਤਰ ਜ਼ਿਲਾ ਸਿੱਖਿਆ ਸਰਬਜੀਤ ਸਿੰਘ ਏਪੀਸੀ ਜਰਨਲ,ਸੁਖਦੇਵ ਸਿੰਘ ਏਪੀਸੀ ਫਾਇਨਾਸ ,ਡੀਐਈਟੀ ਗੁਰਬਚਨ ਸਿੰਘ,ਡੀਐੱਸਈ ਕ੍ਰਿਸ਼ਨ ਮੋਹਨ ਚੌਬੇ ਅਤੇ ਸਮੂਹ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਅਤੇ ਆਈ.ਈ.ਆਰਟੀਜ਼ ਹਾਜਰ ਸਨ।