ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨੂੰ ਖੋਜ ਲਈ ਹਾਸਲ ਹੋਈ ਕਮਾਂਤਰੀ ਫੈਲੋਸ਼ਿਪ
ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2025 : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਮੁਹਾਰਤ ਤੋਂ ਲਾਭ ਉਠਾ ਕੇ ਜਨਤਕ ਭਲਾਈ ਲਈ ਨਵੀਨਤਾਕਾਰੀ ਖੋਜ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ ਪੰਜਾਬ ਸੈਂਟਰਲ ਯੂਨੀਵਰਸਿਟੀ (ਸੀ ਯੂ ਪੰਜਾਬ) ਦੇ ਇੱਕ ਖੋਜਾਰਥੀ ਨੂੰ ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਤੇ ਖੋਜ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਫੈਲੋਸ਼ਿਪ ਮਿਲੀ ਹੈ।
ਸੀ ਯੂ ਪੰਜਾਬ ਦੇ ਜੂਲੋਜੀ ਵਿਭਾਗ ਦੀ ਨਿਊਰੋਬਾਇਓਲੋਜੀ (ਏਜਿੰਗ ਐਂਡ ਪੀਡੀਆਟ੍ਰਿਕ) ਲੈਬਾਰਟਰੀ [ਨੈਪ ਲੈਬ] ਵਿਚ ਖੋਜਾਰਥੀ ਵਜੋਂ ਕਾਮ ਕਰ ਰਹੇ ਪੀਐਚਡੀ ਸਕਾਲਰ ਅਤੇ ਪ੍ਰੋਜੈਕਟ ਰਿਸਰਚ ਸਾਇੰਟਿਸਟ-1 (ਡੀਐਚਆਰ-ਆਈਸੀਐਮਆਰ) ਅਜੈ ਏਲਾਂਗੋਵਨ ਛੇ ਮਹੀਨਿਆਂ ਦੀ ਐਕਸਚੇਂਜ ਫੈਲੋਸ਼ਿਪ ਲਈ ਚੁਣੇ ਗਏ ਹਨ। ਇਸ ਫੈਲੋਸ਼ਿਪ ਦੇ ਤਹਿਤ ਉਹ ਯੂਟਾਹ ਯੂਨੀਵਰਸਿਟੀ, ਅਮਰੀਕਾ ਦੇ ਨਿਊਰੋਬਾਇਓਲੋਜੀ ਵਿਭਾਗ ਵਿੱਚ ਆਪਣੇ ਡਾਕਟਰੇਟ ਖੋਜ ਦਾ ਇੱਕ ਹਿੱਸਾ ਪੂਰਾ ਕਰਨਗੇ। ਇਹ ਮੌਕਾ ਉਨ੍ਹਾਂ ਨੂੰ ਅੰਤਰਰਾਸ਼ਟਰੀ ਤਜਰਬਾ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ ਖੋਜ ਦੇ ਵਿਗਿਆਨਕ ਪ੍ਰਭਾਵ ਨੂੰ ਹੋਰ ਮਜ਼ਬੂਤ ਕਰੇਗਾ।
ਅਜੈ ਆਪਣਾ ਪੀਐਚਡੀ ਰਿਸ਼ਰਚ ਦਾ ਕੰਮ ਡਾ. ਬਾਲਚੰਦਰ ਵੇਲਿੰਗੀਰੀ (ਲਗਾਤਾਰ ਸੱਤ ਸਾਲਾਂ ਤੋਂ ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਵਿੱਚੋਂ ਸ਼ਾਮਲ) ਦੀ ਅਗਵਾਈ ਹੇਠ ਕਰ ਰਹੇ ਹਨ। ਨੈਪ ਲੈਬ ਭਾਰਤੀ ਆਬਾਦੀ ਵਿੱਚ ਨਿਊਰੋਡਿਵੈਲਪਮੈਂਟਲ ਅਤੇ ਨਿਊਰੋਡੀਜਨਰੇਟਿਵ ਵਿਕਾਰਾਂ 'ਤੇ ਕੇਂਦ੍ਰਿਤ ਹੈ। ਉਨ੍ਹਾਂ ਦੀ ਖੋਜ ਦਾ ਸਹਿ-ਨਿਰਦੇਸ਼ਨ ਡਾ. ਅਰਵਿੰਦ ਵੈਂਡਰ, ਐਮਜ਼ ਬਠਿੰਡਾ ਦੇ ਬਾਲ ਰੋਗ ਵਿਗਿਆਨੀ, ਕਰ ਰਹੇ ਹਨ। ਅਜੈ ਦਾ ਅਧਿਐਨ ਗੈਰ-ਕੋਡਿੰਗ ਆਰ.ਐਨ.ਏ., ਖਾਸ ਕਰਕੇ ਆਈਐਨਸੀ ਆਰ.ਐਨ.ਏ. ਅਤੇ ਐਮਆਈ ਆਰ.ਐਨ.ਏ. ਵਿੱਚ ਏਐਸਡੀ 'ਤੇ ਕੇਂਦ੍ਰਿਤ ਹੈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਅਜੈ ਏਲਾਂਗੋਵਨ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਪ੍ਰਾਣੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਕਲਾਂਕ ਜੈਨ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਉਨ੍ਹਾਂ ਦੀ ਸਫਲਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਫੈਲੋਸ਼ਿਪ ਨਾ ਕੇਵਲ ਉਨ੍ਹਾਂ ਦੇ ਅਕਾਦਮਿਕ ਕਰੀਅਰ ਨੂੰ ਉੱਚਾਈ ਦਿਵਾਏਗੀ, ਬਲਕਿ ਸੀ ਯੂ ਪੰਜਾਬ ਦੀ ਖੋਜ ਦੀ ਵਿਸ਼ਵ ਪੱਧਰੀ ਪਹਚਾਣ ਅਤੇ ਪ੍ਰਤਿਸ਼ਠਾ ਵੀ ਮਜ਼ਬੂਤ ਕਰੇਗੀ।