ਬਰਨਾਲਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਦੀ ਤਾਕ ਵਿਚ ਚਾਰ ਅਤੇ ਚਿੱਟੇ ਸਮੇਤ ਇੱਕ ਕਾਬੂ
-ਦੋ ਮੋਬਾਇਲ ਕਿੱਤੇ ਬਰਾਮਦ
-ਮਾੜੇ ਅੰਸਰਾਂ ਨੂੰ ਦਿੱਤੀ ਚੇਤਾਵਨੀ ਸ਼ਹਿਰ ਛੱਡ ਜਾਓ ਜਾਂ ਬਖਸ਼ੇ ਨਹੀਂ ਜਾਓਗੇ ਬਖਸ਼ੇ-ਐਸਐਚ ਓ ਚਰਨਜੀਤ ਸਿੰਘ
Kamaljit Singh
ਬਰਨਾਲਾ :-ਤਿਉਹਾਰਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਲਗਾਤਾਰ ਗਸਤ ਵਧਾਈ ਗਈ ਹੈ ਤਾਂ ਜੋ ਸ਼ਹਿਰ ਨਿਵਾਸੀ ਸੁਰੱਖਿਤ ਰਹਿ ਸਕਣ ਇਸੇ ਗਸ਼ਤ ਦੌਰਾਨ ਥਾਣਾ ਸਿਟੀ ਟੂ ਬਰਨਾਲਾ ਪੁਲਿਸ ਵੱਲੋਂ ਐਸਐਚਓ ਚਰਨਜੀਤ ਸਿੰਘ ਦੀ ਅਗਵਾਈ ਹੇਠ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕਰਦੇ ਹੋਏ ਚਾਰ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਹਨਾਂ ਪਾਸੋਂ ਦੋ ਮੋਬਾਇਲ ਵੀ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਟੂ ਬਰਨਾਲਾ ਚਰਨਜੀਤ ਸਿੰਘ ਨਹੀਂ ਦੱਸਿਆ ਕਿ ਪੁਲਿਸ ਨੂੰ ਗਸਤ ਦੌਰਾਨ ਗੁਰਦਤ ਸਿੰਘ ,ਸੰਜੇ ਕੁਮਾਰ ,ਜਸਵਿੰਦਰ ਅਤੇ ਅਨਮੋਲ ਜੋ ਕਿ ਲੁੱਟ ਖੋ ਕਰਨ ਦੀ ਤਾਕ ਵਿੱਚ ਸਨ ਨੂੰ ਕਾਬੂ ਕਰਕੇ ਦੋ ਮੋਬਾਇਲ ਬਰਾਮਦ ਕੀਤੇ ਹਨ ਅਤੇ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਗੁਪਤ ਇਤਲਾਅ ਮਿਲੀ ਕੀ ਗੁਰਪ੍ਰੀਤ ਸਿੰਘ ਵਾਸੀ ਜਿਲਾ ਗੁਰਦਾਸਪੁਰ ਬਰਨਾਲਾ ਵਿਖੇ ਆਪਣੀ ਕਾਰ ਤੇ ਚਿੱਟਾ ਨਸ਼ੀਲਾ ਪਾਊਡਰ ਵੇਚਦਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਦੁਰਾਨੇ ਗਸ਼ਤ 18.65 ਗਰਾਮ ਚਿੱਟੀ ਸਮੇਤ ਰਾਊਡ ਕਰਕੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ ਕਰੀ ਉਹਨਾਂ ਗਲਤ ਅਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਬਰਨਾਲਾ ਛੱਡ ਜਾਓ ਨਹੀਂ ਤਾਂ ਬਖਸ਼ੇ ਨਹੀਂ ਜਾਵੋਗੇ