ਐਚਐਮਈਐਲ ਵੱਲੋਂ ਲਾਏ ਸਿਹਤ ਸਬੰਧੀ ਕੈਂਪ ਦੌਰਾਨ 771 ਕਰਮਚਾਰੀਆਂ ਦੀਆਂ ਅੱਖਾਂ ਦੀ ਜਾਂਚ
ਅਸ਼ੋਕ ਵਰਮਾ
ਬਠਿੰਡਾ , 29 ਸਤੰਬਰ 2025 : ਸਿਹਤਮੰਦ ਅਤੇ ਸੁਰੱਖਿਅਤ ਕਾਰਜਸਥਲ ਮੁਹੱਈਆ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ (ਐਚਐਮਈਐਲ) ਨੇ ਸਤੰਬਰ 2025 ਦੌਰਾਨ ਆਪਣੇ ਵਰਕਫੋਰਸ ਲਈ ਸਿਹਤ ਅਤੇ ਅੱਖਾਂ ਦੀ ਜਾਂਚ ਕਰਨ ਲਈ ਕੈਂਪ ਲਾਇਆ ਜਿਸ ਦੌਰਾਨ 771 ਵਿਅਕਤੀਆਂ ਜਿੰਨ੍ਹਾਂ ਵਿੱਚ ਰਿਫਾਇਨਰੀ ਦੇ ਮੁਲਾਜ਼ਮ, ਟਰੱਕ ਅਤੇ ਟੈਂਕਰ ਡਰਾਈਵਰ ਵੀ ਸ਼ਾਮਿਲ ਹਨ ,ਦੀਆਂ ਅੱਖਾਂ ਦੀ ਜਾਂਚ ਪੜਤਾਲ ਕੀਤੀ ਗਈ। ਇਸ ਮੌਕੇ 321 ਵਿਅਕਤੀਆਂ ਨੂੰ ਨਜ਼ਰ ਦੀਆਂ ਐਨਕਾਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ ਕੈਂਪ ਦੌਰਾਨ 348 ਵਿਅਕਤੀਆਂ ਦੀ ਵੱਖ-ਵੱਖ ਪ੍ਰਕਾਰ ਦੀ ਸਿਹਤ ਜਾਂਚ ਵੀ ਕੀਤੀ ਗਈ ਅਤੇ ਮਾਹਿਰਾਂ ਨੇ ਜਰੂਰਤ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜੋ ਰਿਫਾਇਨਰੀ ਵੱਲੋਂ ਮੁਹਈਆ ਕਰਵਾਈਆਂ ਗਈਆਂ ਸਨ। ਰਿਫਾਇਨਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਕੈਂਪਾਂ ਦਾ ਉਦੇਸ਼ ਸਿਰਫ਼ ਤੁਰੰਤ ਚਿਕਿਤਸਾ ਸੇਵਾਵਾਂ ਹੀ ਉਪਲਬਧ ਕਰਵਾਉਣਾ ਨਹੀਂ ਸੀ, ਸਗੋਂ ਕਰਮਚਾਰੀਆਂ ਨੂੰ ਰੋਕਥਾਮੀ ਸਿਹਤ ਉਪਚਾਰਾਂ ਪ੍ਰਤੀ ਜਾਗਰੂਕ ਕਰਨਾ ਵੀ ਸੀ। ਵੱਡੀ ਗਿਣਤੀ ਵਿੱਚ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਵਰਕਫੋਰਸ ਨੇ ਇਸ ਪਹਿਲ ਨਾਲ ਜੁੜਾਵ ਮਹਿਸੂਸ ਕੀਤਾ ਅਤੇ ਐਚਐਮਈਐਲ ਲਗਾਤਾਰ ਉਨ੍ਹਾਂ ਦੀ ਸਿਹਤ ਉੱਤੇ ਕੇਂਦਰਿਤ ਹੈ।ਇਹ ਪਹਿਲ ਐਚਐਮਈਐਲ ਦੇ ਉਸ ਯਤਨ ਦਾ ਹਿੱਸਾ ਹੈ ਜਿਸ ਅਧੀਨ ਸੰਗਠਨ "ਘਟਨਾ ਅਤੇ ਚੋਟ-ਮੁਕਤ ਕਾਰਜਸਥਲ" ਦੇ ਲੱਖ ਦੀ ਪ੍ਰਾਪਤੀ ਵੱਲ ਅੱਗੇ ਵੱਧ ਰਿਹਾ ਹੈ। ਸੰਵੇਦਨਸ਼ੀਲ ਕਾਰਜ ਅਤੇ ਉਤਪਾਦ ਪ੍ਰਬੰਧਨ ਵਿੱਚ ਸ਼ਾਮਲ ਕਰਮਚਾਰੀਆਂ ਲਈ ਕੰਪਨੀ ਲਗਾਤਾਰ ਰੋਕਥਾਮੀ ਸਿਹਤ ਸੇਵਾਵਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ।