ਲੁਧਿਆਣਾ : 'ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)' ਦਾ ਪ੍ਰੋਗਰਾਮ ਕਿਸੇ ਵੀ ਸਮੇਂ ਸ਼ੁਰੂ ਕੀਤਾ ਜਾ ਸਕਦੈ
ਲੁਧਿਆਣਾ, 29 ਸਤੰਬਰ 2025 : ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਵਿਧਾਨ ਸਭਾ ਹਲਕਾ-059 ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਵਿੱਚ ਵੋਟਰ ਸੂਚੀ ਦੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)' ਦਾ ਪ੍ਰੋਗਰਾਮ ਕਿਸੇ ਵੀ ਸਮੇਂ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਸੋਧ ਯੋਗਤਾ ਮਿਤੀ 01-01-2026 ਦੇ ਆਧਾਰ 'ਤੇ ਕੀਤੀ ਜਾਵੇਗੀ।
ਕੀ ਹੈ ਇਸ ਪ੍ਰੋਗਰਾਮ ਦਾ ਮਕਸਦ?
ਭਾਰਤ ਚੋਣ ਕਮਿਸ਼ਨ ਵੱਲੋਂ ਇਸ ਪ੍ਰੋਗਰਾਮ ਤਹਿਤ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦਾ ਵੇਰਵਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਨ ਕਰਕੇ ਆਨਲਾਈਨ ਭਰਿਆ ਜਾਣਾ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਵੋਟਰ ਸੂਚੀ ਨੂੰ ਹੋਰ ਵੀ ਸਹੀ ਅਤੇ ਅਪਡੇਟ ਕਰਨਾ ਹੈ।
