ਈਕੋ ਵੀਲਰਜ਼ ਸਾਈਕਲ ਕਲੱਬ ਦੇ ਅਮਨ ਔਲਖ ਵੱਲੋਂ 400 ਕਿਲੋਮੀਟਰ ਰਾਈਡ ਮੁਕੰਮਲ
ਅਸ਼ੋਕ ਵਰਮਾ
ਮਾਨਸਾ, 29 ਸਤੰਬਰ 2025 : ਮਾਨਸਾ ਦੇ ਇੱਕੋ ਵੀਲਰਜ ਕਲੱਬ ਦੇ ਰਾਈਡਰ ਅਮਨ ਔਲਖ ਨੇ ਬਠਿੰਡਾ ਰੈਂਡੋਨਰਜ ਕਲੱਬ ਵੱਲੋਂ ਐਸ.ਆਰ. ਪ੍ਰਤੀਯੋਗਤਾ ਤਹਿਤ ਕਰਵਾਈ 400 ਕਿਲੋਮੀਟਰ ਸਾਈਕਲ ਰਾਈਡ ਮੁਕੰਮਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਰਾਈਡ ਵਿੱਚ ਦੋ ਦਰਜਨ ਸਾਈਕਲਿਸਟਾਂ ਨੇ ਭਾਗ ਲਿਆ ਜੋ ਬਠਿੰਡਾ ਤੋਂ ਸੁਭਾ 5 ਵਜੇ ਚੱਲ ਕੇ ਮਾਨਸਾ, ਪਟਿਆਲਾ,ਬਨੂੜ ਤੋਂ ਵਾਪਸ ਪਟਿਆਲਾ ,ਬਰਨਾਲਾ ਹੁੰਦੇ ਹੋਏ ਬਠਿੰਡਾ ਵਾਪਸ ਪੁੱਜੇ।ਅਮਨ ਔਲਖ ਨੇ 30.6 ਕਿਲੋਮੀਟਰ ਦੀ ਐਵਰੇਜ ਸਪੀਡ ਨਾਲ ਮਿਥੇ ਸਮੇੰ ਤੋਂ ਪਹਿਲਾ 11ਘੰਟੇ 42 ਮਿੰਟਾਂ ਵਿੱਚ ਮੁਕੰਮਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਈਕੋ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਅੱਜ ਸੁਭਾਂ ਦੀ ਰਾਈਡ ਦੌਰਾਨ ਮਾਣਮੱਤੇ ਰਾਈਡਰ ਅਮਨ ਔਲਖ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਗਰੁੱਪ ਵੱਲੋਂ ਸੁਖਪਾਲ ਢਾਬਾ ਭਾਈਦੇਸਾ ਵਿਖੇ ਉਚੇਚੇ ਤੌਰ ਤੇ ਚਾਹ ਪਾਰਟੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਕਾਕਾ ਨੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦਾ ਸੱਦਾ ਦਿੱਤਾ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨਾਂ ਹੋਰਨਾਂ ਸਾਈਕਲਿਸਟਾਂ ਨੂੰ ਵੀ ਅਮਨ ਔਲਖ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦੀ ਅਪੀਲ ਵੀ ਕੀਤੀ।