ਕਾਰੋਬਾਰੀ ਦੇ ਕਤਲ ਦੇ ਮਾਮਲੇ ਵਿੱਚ ਬਾਜ਼ਾਰ ਹੋਏ ਬੰਦ
ਵਪਾਰੀਆਂ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਇਆ ਪੁਲਿਸ ਥਾਣੇ ਮੋਹਰੇ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਗਸਤ 2025 :
ਡੇਰਾ ਬਾਬਾ ਨਾਨਕ ਵਿਖੇ ਬੀਤੀ ਰਾਤ ਕਰਿਆਨਾ ਕਾਰੋਬਾਰੀ ਰਵੀ ਕੁਮਾਰ ਢਿੱਲੋ ਦੇ ਕਤਲ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਡੇਰਾ ਬਾਬਾ ਨਾਨਕ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਥਾਣੇ ਦੇ ਮੂਹਰੇ ਧਰਨਾ ਲਾ ਦਿੱਤਾ । ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਾਰੋਬਾਰੀ ਰਵੀ ਕੁਮਾਰ ਨੂੰ ਕਈ ਦਿਨਾਂ ਤੋਂ ਫਿਰੋਤੀ ਲਈ ਧਮਕੀਆਂ ਆ ਰਹੀਆਂ ਸਨ। ਪੁਲਿਸ ਵੱਲੋਂ ਉਹਨਾਂ ਨੂੰ ਗਨਮੈਨ ਤਾਂ ਦਿੱਤੇ ਗਏ ਪਰ ਗਨਮੈਨ ਉਹਨਾਂ ਨੂੰ ਘਰ ਛੱਡ ਕੇ ਚਲੇ ਜਾਂਦੇ ਸਨ ਅਤੇ ਜਦੋਂ ਗਨਮੈਨ ਉਹਨਾਂ ਨੂੰ ਘਰ ਛੱਡ ਕੇ ਬੀਤੀ ਰਾਤ ਚਲੇ ਗਏ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਿੱਚ ਸਿੱਧੀ ਸਿੱਧੀ ਪੁਲਿਸ ਦੀ ਅਣਗਹਿਲੀ ਨਜ਼ਰ ਆਉਂਦੀ ਹੈ। ਕਿਉਂਕਿ ਰਵੀ ਕੁਮਾਰ ਦੇ ਭਰਾ ਲੱਕੀ ਐਮਪੀ ਰੰਧਾਵਾ ਦੇ ਕਾਫੀ ਕਰੀਬੀ ਹਨ ਅਤੇ ਰਾਜਨੀਤਿਕ ਤੌਰ ਤੇ ਵੀ ਸਰਗਰਮ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਐਸ ਐਚ ਓ ਦੇ ਖਿਲਾਫ ਕਾਰਵਾਈ ਉਸ ਨੂੰ ਲਾਈਨ ਹਾਜ਼ਰ ਕਰਕੇ ਕੀਤੀ ਗਈ ਹੈ ਪਰ ਉਸ ਦੇ ਖਿਲਾਫ ਦੇ ਬਾਗੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।