ਚੰਡੀਗੜ੍ਹ, 19 ਅਗਸਤ 2025 – ਹਰਿਆਣਾ ਸਰਕਾਰ ਨੇ ਤਿੰਨ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੈਸਲੇ ਦੇ ਤਹਿਤ ਦੋ ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰ (DC) ਨਿਯੁਕਤ ਕੀਤੇ ਗਏ ਹਨ।
-
ਵਿਸ਼ਰਾਮ ਕੁਮਾਰ ਮੀਨਾ (IAS, 2017 ਬੈਚ), ਜੋ ਹੁਣ ਤੱਕ ਨੁੰਹ ਦੇ ਡਿਪਟੀ ਕਮਿਸ਼ਨਰ ਅਤੇ CEO ਮਿਓਟ ਵਿਕਾਸ ਏਜੰਸੀ ਸਨ, ਹੁਣ ਕੁਰੁਕਸ਼ੇਤਰ ਦੇ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ।
-
ਸਚਿਨ ਗੁਪਤਾ (IAS, 2018 ਬੈਚ), ਜੋ ਹੁਣ ਤੱਕ HSVP, ਪੰਚਕੂਲਾ ਦੇ ਐਡਮਿਨਿਸਟ੍ਰੇਟਰ ਅਤੇ ਅਰਬਨ ਏਸਟੇਟ ਦੇ ਐਡੀਸ਼ਨਲ ਡਾਇਰੈਕਟਰ ਸਨ, ਨੂੰ ਰੋਹਤਕ ਦੇ ਡਿਪਟੀ ਕਮਿਸ਼ਨਰ ਵਜੋਂ ਭੇਜਿਆ ਗਿਆ ਹੈ। ਉਹ ਧਰਮਿੰਦਰ ਸਿੰਘ (IAS, 2012 ਬੈਚ) ਦੀ ਜ਼ਿੰਮੇਵਾਰੀ ਸੰਭਾਲਣਗੇ।
-
ਅਖਿਲ ਪਿਲਾਨੀ (IAS, 2018 ਬੈਚ), ਜੋ ਯਮੁਨਾਨਗਰ ਦੇ ਜ਼ਿਲ੍ਹਾ ਮੁਂਸਪਲ ਕਮਿਸ਼ਨਰ ਅਤੇ ਮੁਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਨ, ਨੂੰ ਨੁੰਹ ਦਾ ਡਿਪਟੀ ਕਮਿਸ਼ਨਰ ਅਤੇ CEO ਮਿਓਟ ਵਿਕਾਸ ਏਜੰਸੀ ਨਿਯੁਕਤ ਕੀਤਾ ਗਿਆ ਹੈ। ਉਹ ਵਿਸ਼ਰਾਮ ਕੁਮਾਰ ਮੀਨਾ ਦੀ ਥਾਂ ਲੈਣਗੇ।
-
-
