← ਪਿਛੇ ਪਰਤੋ
Encounter : ਗੁਰਦਾਸਪੁਰ ਵਿੱਚ ਫਿਰ ਤੋਂ ਹੋਇਆ ਪੁਲਿਸ ਮੁਕਾਬਲਾ
ਰੋਹਿਤ ਗੁਪਤਾ
ਗੁਰਦਾਸਪੁਰ : ਅੱਜ ਤੜਕਸਾਰ ਫਿਰ ਤੋਂ ਗੁਰਦਾਸਪੁਰ ਦੇ ਪਿੰਡ ਮੀਰ ਕਚਾਣਾ ਵਿੱਚ ਵਿਖੇ ਪੁਲਿਸ ਅਤੇ ਇੱਕ ਬਦਮਾਸ਼ ਦਰਬਾਨ ਪੁਲਿਸ ਮੁਕਾਬਲਾ ਹੋਇਆ ਜਿਸ ਵਿੱਚ ਬਦਮਾਸ਼ ਤੇ ਲੱਤ ਅਤੇ ਗੋਲੀ ਲੱਗੀ ਤੇ ਉਹ ਜਖਮੀ ਹੋ ਗਿਆ । ਜਖਮੀ ਹਾਲਤ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਖਮੀ ਹੋਏ ਬਦਮਾਸ਼ਤਾ ਨਾ ਰਵੀ ਮਸੀਹ ਹੈ ਤੇ ਉਹ ਅਟਾਰੀ ਥਾਨਾ ਘੁੰਮਣ ਕਲਾਂ ਦਾ ਰਹਿਣ ਵਾਲਾ ਹੈ। ਬੀਤੀ ਤਿੰਨ ਜੂਨ ਨੂੰ ਕਲਾਨੋਰ ਵਿਖੇ ਇੱਕ ਦੁਕਾਨ ਤੇ ਗੋਲੀਬਾਰੀ ਕਰਨ ਦੀ ਵਾਰਦਾਤ ਦਾ ਰਵੀ ਮਸੀਹ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ । ਮਾਮਲੇ ਵਿੱਚ ਉਸਦੇ ਸਾਥੀ ਨੂੰ ਪਹਿਲੇ ਹੀ ਗਿਰਫਤਾਰ ਕੀਤਾ ਜਾ ਚੁੱਕਿਆ ਹੈ।
Total Responses : 984