ਦੁਕਾਨਾਂ 'ਚ ਚੋਰੀ, ਨਸ਼ੇੜੀਆਂ ਨੇ ਦੁਕਾਨ ਅੰਦਰ ਬੈਠ ਕੇ ਨਸ਼ੇ ਦੇ ਟੀਕੇ ਲਾਏ
ਕਮਲਜੀਤ ਸਿੰਘ
ਬਰਨਾਲਾ: ਸ਼ਹਿਰ ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਹੰਡਿਆਇਆ ਬਾਜ਼ਾਰ ਦੇ ਸਾਹਮਣੇ ਇੱਕੋ ਰਾਤ ਵਿੱਚ ਪੰਜ ਦੁਕਾਨਾਂ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦੁਕਾਨਾਂ ਦੇ ਪਿਛਲੇ ਪਾਸਿਓਂ ਗੇਟ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਨਕਦੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਦਵਾਈਆਂ ਦੀ ਦੁਕਾਨ 'ਚੋਂ ਸਰਿੰਜਾਂ ਚੋਰੀ, ਨਸ਼ੇੜੀਆਂ ਨੇ ਮੌਕੇ 'ਤੇ ਹੀ ਲਗਾਏ ਟੀਕੇ
ਚੋਰੀ ਹੋਈਆਂ ਦੁਕਾਨਾਂ ਵਿੱਚੋਂ ਇੱਕ ਦਵਾਈਆਂ ਦੀ ਦੁਕਾਨ ਵੀ ਸ਼ਾਮਲ ਹੈ, ਜਿੱਥੋਂ ਚੋਰਾਂ ਨੇ ਨਕਦੀ ਅਤੇ ਸਾਮਾਨ ਦੇ ਨਾਲ-ਨਾਲ ਸਰਿੰਜਾਂ ਵੀ ਚੋਰੀ ਕੀਤੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨ ਦੇ ਕੈਮਰਿਆਂ ਵਿੱਚ ਇਹ ਫੁਟੇਜ ਕੈਦ ਹੋਈ ਹੈ ਕਿ ਚੋਰਾਂ ਨੇ ਉੱਥੇ ਹੀ ਬੈਠ ਕੇ ਨਸ਼ੇ ਦੇ ਟੀਕੇ ਲਗਾਏ। ਇਸ ਨਾਲ ਇਲਾਕੇ ਵਿੱਚ ਵੱਧ ਰਹੇ ਨਸ਼ੇ ਦੀ ਸਮੱਸਿਆ ਉੱਤੇ ਵੀ ਸਵਾਲ ਖੜ੍ਹੇ ਹੋਏ ਹਨ।