ਬੀਬੀ ਜਸਵੰਤ ਕੌਰ ਦਾ ਵੈਨਕੂਵਰ, ਬੀ ਸੀ ਵਿਖੇ ਸਦੀਵੀਂ ਵਿਛੋੜਾ
ਅੰਤਿਮ ਰਸਮਾਂ 24 ਅਗਸਤ 2025 ਦਿਨ ਐਤਵਾਰ ਨੂੰ
ਬਾਬੂਸ਼ਾਹੀ ਨੈਟਵਰਕ
ਵੈਨਕੂਵਰ, 18 ਅਗਸਤ, 2025: ਨਿਮਰਤਾ ਦੇ ਪੁੰਜ, ਮਹਾਨ ਸ਼ਖ਼ਸੀਅਤ, ਗੁਰੂ ਘਰ ਦੇ ਪ੍ਰੇਮੀ ਬੀਬੀ ਜਸਵੰਤ ਕੌਰ ਕੈਂਥ ਬੀਤੇ ਦਿਨ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਬੀਬੀ ਜੀ ਦੇ ਦਿਹਾਂਤ ’ਤੇ ਵੱਖ-ਵੱਖ ਸ਼ਖਸੀਅਤਾਂ ਵਲੋਂ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤ ਗਿਆ ।
ਬੀਬੀ ਜੀ ਦਾ ਪਿੰਡ ਬਰਨਾਲਾ ਨੇੜੇ ਟੱਲੇਵਾਲ ਹੈ ਤੇ ਪੇਕਾ ਪਿੰਡ ਧੌਲਾ ਸੀ । ਉਹ ਪਿਛਲੇ ਲੱਗ ਪੱਗ ਪੰਜ ਦਹਾਕਿਆਂ ਤੋਂ ਕੈਨੇਡਾ ਵਿੱਚ ਪਰਿਵਾਰ ਸਮੇਤ ਰਹਿ ਰਹੇ ਸਨ । ਬੀਬੀ ਜੀ ਆਪ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਤੇ ਪ੍ਰੀਵਾਰ ਦੀਆਂ ਲੱਗ ਪੱਗ ਚਾਰ ਪੀੜ੍ਹੀਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ।
ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ Riverside Funeral Home & Crematorium
7410-Hopcott Road, Delta, B.C., Canada ਵਿਖੇ ਹੋਵੇਗਾ
ਅਤੇ ਭੋਗ ਤੇ ਅੰਤਿਮ ਅਰਦਾਸ ਦੁਪਹਿਰ 1 ਵਜੇ
Gurdwara Sahib Sukh Sagar
347 Wood St
New Westminster, BC V3M 5K6
ਵਿਖੇ ਹੋਵੇਗੀ ।
ਗੁਰੂ ਦੇ ਭਾਣੇ ਵਿੱਚ
ਦਾਸਰਾ ਪ੍ਰੇਮ ਸਿੰਘ 1 (778) 834-9792
ਦਵਿੰਦਰ ਸਿੰਘ 1 (604) 803-9294
ਬੀਬੀ ਰਜਿੰਦਰ ਕੌਰ ਤੇ ਸਮੂਹ ਪਰਿਵਾਰ ਤੇ ਰਿਸ਼ਤੇਦਾਰ ਤੇ ਮਿੱਤਰ।