ਲੋਕਾਂ ਦੇ ਮੋਬਾਈਲ ਵਾਪਿਸ ਕਰਦੇ ਹੋਏ SSP ਜੋਤੀ ਯਾਦਵ
ਦੀਦਾਰ ਗੁਰਨਾ
ਖੰਨਾ 19 ਅਗਸਤ 2025 : ਸਮਾਜ ਦੀ ਸੇਵਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਆਪਣੇ ਵਚਨਬੱਧਤਾ ਦਾ ਸਾਫ਼ ਪ੍ਰਮਾਣ ਦਿੰਦਿਆਂ, ਖੰਨਾ ਪੁਲਿਸ ਨੇ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ 100 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿਤੇ ਹਨ , ਇਹ ਸਾਰੀ ਕਾਰਵਾਈ CEIR (Central Equipment Identity Register) ਪੋਰਟਲ ਦੀ ਮਦਦ ਨਾਲ ਕੀਤੀ ਗਈ, ਜੋ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਤਕਨੀਕੀ ਮੰਚ ਹੈ, ਜਿਸ ਰਾਹੀਂ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਟ੍ਰੈਕ ਅਤੇ ਬਲੌਕ ਕੀਤਾ ਜਾ ਸਕਦਾ ਹੈ ,
ਇਸ ਮੌਕੇ ਗੱਲਬਾਤ ਕਰਦਿਆਂ SSP ਜੋਤੀ ਯਾਦਵ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਸਾਡੀ ਟੀਮ ਦੀ ਦ੍ਰਿੜ ਇੱਛਾ-ਸ਼ਕਤੀ ਅਤੇ ਤਕਨੀਕੀ ਤਜਰਬੇ ਨਾਲ ਸੰਭਵ ਹੋ ਸਕੀ ਹੈ , ਗੁੰਮ ਹੋਏ ਮੋਬਾਈਲ ਬਰਾਮਦ ਕਰਨਾ ਸਿਰਫ਼ ਇੱਕ ਆਮ ਕੰਮ ਨਹੀਂ, ਬਲਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਵੱਲ ਇੱਕ ਮਹੱਤਵਪੂਰਨ ਕਦਮ ਹੈ