ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ’ਚ ਸਲਾਨਾ ਇਜਲਾਸ, ਨਵੀਂ ਪ੍ਰਬੰਧਕ (ਸੇਵਾਦਾਰ) ਕਮੇਟੀ ਦੀ ਚੋਣ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 20 ਅਗੱਸਤ 2025-ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਦੀ ਪ੍ਰਬੰਧਕ ਕਮੇਟੀ ਦਾ ਸਲਾਨਾ ਇਜਲਾਸ ਹੋਇਆ। ਜਿਸ ਵਿਚ ਪ੍ਰਬੰਧਕ ਕਮੇਟੀ ਨੇ ਆਏ ਮੈਬਰਾਂ ਜੀ ਆਇਆਂ ਆਖਿਆਂ ਅਤੇ ਧੰਨਵਾਦ ਕੀਤਾ। ਇਜਲਾਸ ਦੌਰਾਨ ਸਾਲ ਭਰ ਦੇ ਆਮਦਨ ਅਤੇ ਖਰਚ ਦੇ ਵੇਰਵੇ ਸਾਂਝੇ ਕੀਤੇ ਗਏ। ਜਿਸ ਉਤੇ ਕਮੇਟੀ ਨੇ ਤਸੱਲੀ ਪ੍ਰਗਟਾਈ। ਗੁਰੂ ਘਰ ਦੇ ਸੁਚਾਰੂ ਪ੍ਰਬੰਧਾਂ ਬਾਰੇ ਹੋਰ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਇਕੱਤਰ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਨਵੀਂ ਪ੍ਰਬੰਧਕੀ ਕਮੇਟੀ (ਸੇਵਾਦਾਰਾਂ) ਦੀ ਨਿਯੁਕਤੀ ਕੀਤੀ ਗਈ। ਜਿਸ ਵਿੱਚ ਸ੍ਰੀ ਰਮਨ ਕਾਂਤ ਕਲੇਰ, ਸ੍ਰੀ ਜਸਵਿੰਦਰ ਕੁਮਾਰ, ਸ੍ਰੀ ਜੋਗਾ ਸਿੰਘ, ਸ੍ਰੀ ਰਵੀ ਮਹਿਮੀ, ਸ੍ਰੀ ਮਨਜੀਤ ਸੰਧੂ, ਸ੍ਰੀ ਰਾਮ ਜੀਤ ਸਿੰਘ, ਸ੍ਰੀ ਜਸਵਿੰਦਰ ਸਹਿਜਲ ਨੂੰ ਗੁਰੂ ਘਰ ਦੀ ਸੇਵਾ ਸੰਭਾਲ ਦੀ ਸੇਵਾ ਸੌਂਪੀ ਗਈ। ਮੀਟਿੰਗ ਉਪਰੰਤ ਭਾਈ ਮਨਦੀਪ ਸਿੰਘ ਨੇ ਨਵੀਂ ਕਮੇਟੀ ਦੀ ਆਰੰਭਤਾ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਅਰਦਾਸ ਕੀਤੀ ਗਈ।