ਬਿਜਲੀ ਘਰ ਸਬ ਡਿਵੀਜ਼ਨ ਦੇ ਮੁਲਾਜ਼ਮ ਕਰ ਰਹੇ ਰੋਸ਼ ਰੈਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ , 12 ਅਗਸਤ 2025 :
ਕਲਾਨੌਰ ਕਸਬੇ ਅੰਦਰ ਬਿਜਲੀ ਬੋਰਡ ਦੀ ਸਬ ਡਿਵੀਜ਼ਨ ਕਲਾਨੌਰ ਵਿਖੇ ਪਾਵਰ ਕੌਮ ਦੇ ਸਮੂਹ ਜਥੇਬੰਦੀਆਂ ਦੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਜਥੇਬੰਦੀਆਂ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਤਿੰਨ ਦਿਨ ਦੀ ਮਾਸਕ ਲੀਵ ਭਰੀ ਗਈ । ਇਸ ਤਿੰਨ ਰੋਜ਼ਾ ਸਾਂਝੇ ਸੰਘਰਸ਼ ਦਾ ਅੱਜ ਦੂਜਾ ਦਿਨ ਹੈ ਅਤੇ ਇਸ ਦੌਰਾਨ 16 ਜਥੇਬੰਦੀਆਂ ਦੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਕੰਮਕਾਜ ਬੰਦ ਕਰਕੇ ਰੋਸ਼ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖਵਿੰਦਰ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਕਈ ਮੀਟਿੰਗਾਂ ਵਿੱਚ ਸਾਡੀਆਂ ਮੰਗਾਂ ਮੰਨੀਆਂ ਹਨ ਅਤੇ ਸਹਿਮਤੀ ਦਿੱਤੀ ਹੈ ਪਰ ਉਸ ਦਾ ਸਰਕੂਲਰ ਜਾਰੀ ਨਹੀਂ ਕੀਤਾ ਇਸ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਨਾਲ ਰਲ ਕੇ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਲਿਆ ਹੈ ਤੇ ਨਾਲੇ ਰੋਸ ਗੇਟ ਰੈਲੀ ਵੀ ਕੀਤੀ ਗਈ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।