Big Breaking: ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਦਿਆਂ ਸਾਰ ਚੋਣ ਲੜਨ ਬਾਰੇ ਕੀਤਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ, 11 ਅਗਸਤ 2025-ਬਾਗੀ ਅਕਾਲੀ ਧੜੇ ਦੇ ਪ੍ਰਧਾਨ ਬਣਦੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਿਸ਼ਾਨੇ 'ਤੇ ਲਿਆ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ 'ਮੈਂ ਕਿਸੇ ਤਰ੍ਹਾਂ ਦੀ ਕੋਈ ਚੋਣ ਨਹੀਂ ਲੜੂੰਗਾ, ਸਾਡਾ ਮਕਸਦ ਸਰਕਾਰ ਬਣਾਉਣਾ ਬਿਲਕੁਲ ਨਹੀਂ ਹੈ।
ਉਹਨਾਂ ਕਿਹਾ ਕਿ ਮੇਰੇ ਤੇ ਦਬਾਅ ਪਾਇਆ ਗਿਆ ਕਿ, ਮੈਂ ਪ੍ਰਧਾਨ ਨਾ ਬਣਾ, ਧਮਕਾਇਆ ਤਾਂ ਗਿਆ, ਲਾਲਚ ਤੱਕ ਦਿੱਤੇ ਗਏ। ਉਹਨਾਂ ਕਿਹਾ ਕਿ ਸਾਡੇ ਖਿਲਾਫ ਆਈਟੀ ਵਿੰਗ ਦੀਆ ਟੀਮਾਂ ਐਕਟਿਵ ਹੋਈਆਂ।
ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਗੱਲ ਕਹੀ ਕਿ ਜੇ ਮੇਰੇ ਕਿਸੇ ਸਾਥੀ ਦੀ ਕਿਰਦਾਰਕੁਸ਼ੀ ਕੀਤੀ ਤਾਂ, ਅਸੀਂ ਇਹਨਾਂ ਨੂੰ ਸ਼ੀਸ਼ਾ ਦਿਖਾਵਾਂਗੇ।
ਉਹਨਾਂ ਕਿਹਾ ਕਿ ਜੇ ਮੈਨੂੰ ਜਥੇਦਾਰੀ ਤੋਂ ਪਾਸੇ ਨਾ ਕੀਤਾ ਹੁੰਦਾ ਤਾਂ ਮੈਂ ਪ੍ਰਧਾਨ ਨਹੀਂ ਬਣਨਾ ਸੀ। ਮੈਂ ਤਖਤ ਸਾਹਿਬ ਦੀ ਸੇਵਾ ਕਰਕੇ ਖੁਸ਼ ਸੀ। ਦੋ ਦਸੰਬਰ ਦੇ ਹੁਕਮਨਾਮੇ ਦਾ ਉਹਨਾਂ ਨੇ ਜ਼ਿਕਰ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਹੁਕਮਨਾਮੇ ਦਾ ਮਕਸਦ ਅਕਾਲੀ ਦਲ ਨੂੰ ਮਜਬੂਤ ਕਰਨਾ ਸੀ। ਨਾਲ ਦੀ ਉਹਨਾਂ ਕਿਹਾ ਕਿ ਸਾਡਾ ਧੜਾ ਹੀ ਅਸਲੀ ਅਕਾਲੀ ਦਲ ਹੈ, ਇਸ ਕਰਕੇ ਤੁਸੀਂ ਸਾਡੇ ਅਕਾਲੀ ਦਲ ਨਾਲ ਜੁੜੋ।
ਉਨ੍ਹਾਂ ਕਿਹਾ ਕਿ ਸਾਡੇ ਤਿੰਨ ਮੁੱਖ ਏਜੰਡੇ ਨੇ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ, ਦੂਜਾ ਨਿਸ਼ਾਨ ਲੈਣਾ ਹੈ ਅਤੇ ਤੀਜਾ ਦਫਤਰ ਲੈਣਾ ਹੈ।