ਪਾਵਰਕਾਮ ਦੇ ਮੁਲਾਜ਼ਮ ਅੱਜ ਤੋਂ 3 ਦਿਨਾਂ ਦੀ ਹੜਤਾਲ 'ਤੇ, ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ
ਰਵੀ ਜੱਖੂ
ਚੰਡੀਗੜ੍ਹ, 11 ਅਗਸਤ 2025 : PSEB ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਜੱਥੇਬੰਦੀਆਂ ਵੱਲੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਦਾ ਐਲਾਨ ਕਰਨ ਤੋਂ ਬਾਅਦ, ਪਾਵਰਕੌਮ ਨੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਪਾਵਰਕੌਮ ਨੇ ਕਿਹਾ ਹੈ ਕਿ ਜੋ ਵੀ ਕਰਮਚਾਰੀ ਇਸ ਸਮੂਹਿਕ ਛੁੱਟੀ 'ਤੇ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
