''ਪਸ਼ੂ ਪਾਲਣ ਵਿਭਾਗ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿੱਚ ਬੇਚੈਨੀ ਦਾ ਮਾਹੌਲ''
ਹਰਸ਼ਬਾਬ ਸਿੱਧੂ
ਪਟਿਆਲਾ, 12 ਅਗਸਤ 2025 : ਇਨ ਸਰਵਿਸ ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਕੰਵਰ ਅਨੂਪ ਸਿੰਘ ਕਲੇਰ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਅਫਸਰਸ਼ਾਹੀ ਦੇ ਜਲਦਬਾਜ਼ੀ ਵਿੱਚ ਲਏ ਮੁਲਾਜ਼ਮ-ਵਿਰੋਧੀ ਫੈਸਲਿਆਂ ਕਾਰਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਬੇਚੈਨੀ ਦਾ ਮਾਹੌਲ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਦੋ ਵੇਟਨਰੀ ਅਫਸਰਾਂ ਦੋ ਅਸਿਸਟੈਂਟ ਡਾਇਰੈਕਟਰ, ਅਤੇ ਦੋ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਕੰਮ ਦੌਰਾਨ ਛੋਟੀਆਂ-ਮੋਟੀਆਂ ਗਲਤੀਆਂ ਜਾਂ ਕਮੀਆਂ ਸੁਭਾਵਿਕ ਹਨ, ਪਰ ਅਧਿਕਾਰੀਆਂ ਨੂੰ ਸੁਧਾਰ ਦਾ ਮੌਕਾ ਦੇਣ ਦੀ ਬਜਾਏ ਤੁਰੰਤ ਮੁਅੱਤਲੀ ਵਰਗੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਫੈਸਲਿਆਂ ਨਾਲ ਵਿਭਾਗ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਸ ਦਾ ਅਸਰ ਪਸ਼ੂ ਪਾਲਕਾਂ ਦੇ ਕਿੱਤੇ ਤੇ ਵੀ ਪੈ ਰਿਹਾ ਹੈ।
ਵਿਭਾਗ ਵਿੱਚ ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਹਨ। ਸਟਾਫ ਦੀ ਘਾਟ ਦੇ ਬਾਵਜੂਦ 100% ਟੀਚੇ ਪੂਰੇ ਕਰਨ ਦਾ ਦਬਾਅ ਪਾਇਆ ਜਾਂਦਾ ਹੈ ਜੋ ਕਿ ਮਨੁਖੀ ਸਮਰਥਾ ਤੋਂ ਬਾਹਰ ਦੀ ਗਲ ਹੈ । ਇਸ ਬੇਲੋੜੇ ਦਬਾ ਕਾਰਨ ਦੋ ਡਿਪਟੀ ਡਾਇਰੈਕਟਰ ਨੇ ਸਮੇ ਤੋਂ ਪੇਹਿਲਾ ਰਿਟਾਇਰਮੈਂਟ ਅਪਲਾਈ ਕਰ ਦਿਤੀ ਹੈ ਅਤੇ ਹੋਰ ਵੀ ਰਿਟਾਇਰਮੈਂਟ ਲੈਣ ਬਾਰੇ ਵਿਚਾਰ ਕਰ ਰਹੇ ਹਨ ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ ਅਤੇ ਸਾਜ਼ੋ-ਸਮਾਨ ਦੀ ਕਮੀ ਵੀ ਮੁਸ਼ਕਿਲਾਂ ਵਧਾ ਰਹੀ ਹੈ।
ਜਥੇਬੰਦੀ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਪਸ਼ੁ ਪਾਲਨ ਵਿਭਾਗ ਵਿਚ
ਮੁਅੱਤਲ ਅਧਿਕਾਰੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇ।
ਮਨੁਖੀ ਸਮਰਥਾ ਤੋਂ ਬਾਹਰ ਵੈਕਸੀਨ ਦੇ ਟੀਚਿਆ ਦੀ ਪਰਾਪਤੀ ਕਰਨ ਨੂ ਨਾ ਜੋਰ ਪਾਇਆ ਜਾਵੇ |
ਹਸਪਤਾਲਾਂ ਵਿੱਚ ਦਵਾਈਆਂ ਅਤੇ ਲੋੜੀਂਦਾ ਸਮਾਨ ਪੂਰੀ ਗਿਣਤੀ ਵਿੱਚ ਮੁਹੱਈਆ ਕਰਵਾਇਆ ਜਾਵੇ।
ਉੱਚ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਲੈਣੇ ਚਾਹੀਦੇ ਹਨ, ਨਾ ਕਿ ਛੋਟੀਆਂ ਗਲਤੀਆਂ ਲਈ ਸਖ਼ਤ ਸਜਾਵਾਂ ਦੇ ਕੇ ਮੁਲਾਜ਼ਮਾਂ ਦਾ ਮਨੋਬਲ ਡੇਗਣਾ । ਇਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਤੇ ਮਾੜਾ ਅਸਰ ਪੈ ਰਿਹਾ ਹੈ |