ਪੰਜਾਬ 'ਚ ਵੱਡਾ ਘੁਟਾਲਾ: ਸਰਕਾਰ ਨੇ ਚੀਫ਼ ਐਗਰੀਕਲਚਰ ਅਫ਼ਸਰ ਕੀਤਾ ਚਾਰਜਸ਼ੀਟ, ਬਲਾਕ ਅਫ਼ਸਰ ਸਸਪੈਂਡ
ਪੰਜਾਬ 'ਚ ਵੱਡਾ ਘੁਟਾਲਾ: ਕਰੋੜਾਂ ਰੁਪਏ ਦੀਆਂ 5600 ਮਸ਼ੀਨਾਂ ਗਾਇਬ - ਇੱਕ ਜ਼ਿਲਾ ਅਫ਼ਸਰ ਕੀਤਾ ਚਾਰਜਸ਼ੀਟ, ਬਲਾਕ ਅਫ਼ਸਰ ਸਸਪੈਂਡ
ਚੰਡੀਗੜ੍ਹ, 11 ਅਗਸਤ 2025- ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਮਹਿਕਮੇ ਨੇ 12452 ਮਸ਼ੀਨਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਫਿਰੋਜ਼ਪੁਰ ਚੋਂ ਕਰੀਬ 5600 ਮਸ਼ੀਨਾਂ ਗਾਇਬ ਪਾਈਆਂ ਗਈਆਂ। ਇਸ ਸਬੰਧ ਵਿੱਚ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆ ਫਿਰੋਜ਼ਪੁਰ ਦੇ ਚੀਫ਼ ਐਗਰੀਕਲਚਰ ਅਫ਼ਸਰ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਜਦੋਂਕਿ ਬਲਾਕ ਖੇਤੀਬਾੜੀ ਅਫ਼ਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੀਸੀ ਫਿਰੋਜ਼ਪੁਰ ਨੇ ਦੱਸਿਆ ਕਿ ਖੇਤੀ ਸੰਦਾਂ ਦੇ ਖੁਰਦ-ਬੁਰਦ ਦਾ ਕੁੱਝ ਸਮਾਂ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਸਬੰਧ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਕਤ ਕਮੇਟੀ ਦੇ ਵੱਲੋਂ ਜਦੋਂ ਰਿਪੋਰਟ ਸਬਮਿਟ ਕੀਤੀ ਗਈ ਤਾਂ, ਪਤਾ ਲੱਗਿਆ ਕਿ ਗੁਰੂਹਰਸਹਾਏ ਦੇ ਵਿੱਚ ਸੰਦਾਂ ਦਾ ਘੁਟਾਲਾ ਹੋਇਆ ਹੈ।
ਇਸ ਸਬੰਧ ਵਿੱਚ ਚੀਫ਼ ਐਗਰੀਕਲਚਰ ਅਫ਼ਸਰ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਜਦੋਂਕਿ ਬਲਾਕ ਖੇਤੀਬਾੜੀ ਅਫ਼ਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਦੇ ਚੱਲੀਏ ਕਿ, ਦਰਅਸਲ ਪੰਜਾਬ ਸਰਕਾਰ ਨੇ ਪਰਾਲੀ ਦੀ ਸਾਂਭ ਸੰਭਾਲ ਦੇ ਲਈ 12452 ਮਸ਼ੀਨਾਂ ਦਿੱਤੀਆਂ ਗਈਆਂ ਸੀ। ਜਿਨ੍ਹਾਂ ਵਿੱਚੋਂ 5600 ਦੇ ਕਰੀਬ ਮਸ਼ੀਨਾਂ ਗਾਇਬ ਹੋ ਗਈਆਂ ਸਨ।