Property Tax : ਪੰਜਾਬ ਵਿਚ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਬਾਰੇ ਵੱਡੀ ਖ਼ਬਰ
ਲੋਕ 15 ਅਗਸਤ ਤੱਕ ਜੁਰਮਾਨੇ ਅਤੇ ਵਿਆਜ਼ ਬਿਨਾਂ ਜਮਾ ਕਰਵਾ ਸਕਣਗੇ ਪ੍ਰਾਪਰਟੀ ਟੈਕਸ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਅਗਸਤ 2025
ਅਗਸਤ: ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਪ੍ਰਾਪਰਟੀ ਟੈਕਸ ਭਰਨ ਲਈ ਇਕਮੁਸ਼ਤ ਨਿਪਟਾਰਾ ਸਕੀਮ ਤਹਿਤ ਪ੍ਰਾਪਰਟੀ ਟੈਕਸ ਦਾ ਪੂਰਾ ਬਕਾਇਆ ਬਿਨਾਂ ਜੁਰਮਾਨੇ ਅਤੇ ਵਿਆਜ ਤੋਂ ਜਮਾ ਕਰਵਾਉਣ ਲਈ 15 ਅਗਸਤ ਵਾਧਾ ਤੱਕ ਕੀਤਾ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਕੀਮ ਪੰਜਾਬ ਮਿਊਂਸਪਲ ਐਕਟ 1971 ਅਤੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੇ ਤਹਿਤ ਗ਼ੈਰ ਭੁਗਤਾਨ ਅਤੇ ਅੰਸ਼ਿਕ ਭੁਗਤਾਨ ਕੀਤੇ ਗਏ ਮਕਾਨ/ਸੰਪਤੀ ਟੈਕਸ ਵਾਲੇ ਵਿਅਕਤੀਆਂ ਨੂੰ ਇੱਕਮੁਸ਼ਤ/ਨਿਪਟਾਰਾ ਕਰਨ ਲਈ 15 ਅਗਸਤ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਵਾਸੀ ਜੁਰਮਾਨੇ ਅਤੇ ਵਿਆਜ ਤੋਂ 100 ਫ਼ੀਸਦੀ ਬਿਨਾਂ ਆਪਣਾ ਪ੍ਰਾਪਰਟੀ ਟੈਕਸ ਦਾ ਬਕਾਇਆ 15 ਅਗਸਤ ਤੱਕ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪ੍ਰਾਪਰਟੀ ਟੈਕਸ ਦੇ ਬਕਾਏ ਦਾ ਸਮੇਂ ਸਿਰ ਭੁਗਤਾਨ ਕਰਨ।