Punjab Breaking: ਲੇਡੀ MLA ਦੀ ਇਸ ਕਮੇਟੀ ’ਚੋਂ ਛੁੱਟੀ, ਕੁਝ ਸਮਾਂ ਪਹਿਲਾਂ ਦਿੱਤਾ ਸੀ ਅਸਤੀਫਾ
ਰਵੀ ਜੱਖੂ/ ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 10 ਅਗਸਤ, 2025: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ MLA ਅਨਮੋਲ ਗਗਨ ਮਾਨ ਨੂੰ ਸਾਲ 2025-26 ਲਈ ਵਿਧਾਨ ਸਭਾ ਦੀ ਪ੍ਰਸ਼ੰਨ ਅਤੇ ਸੰਦਰਭ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਹੈ। ਉਹਨਾਂ ਦੀ ਥਾਂ ਨੀਨਾ ਮਿੱਤਲ ਨੂੰ ਕਮੇਟੀ ਵਿਚ ਪਾਇਆ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ ਪਰ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਨੇ ਉਹਨਾਂ ਨੂੰ ਮਨਾ ਲਿਆ ਸੀ।